ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ‘ਚ ਕੋਰੋਨਾ ਵਾਇਰਸ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ ‘ਚ ਆਏ 14 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਚੇਨ ਨੂੰ ਤੋੜਨ ‘ਚ ਲੱਗੀ ਸਿਹਤ ਵਿਭਾਗ ਦੀ ਟੀਮ ਨੇ ਅੱਜ ਫਿਰ ਪਿੰਡ ਦੇ 10 ਵਾਸੀਆਂ ਦੇ ਟੈਸਟ ਲਏ ਹਨ। ਹੌਟ ਸਪਾਟ ਬਣੇ ਇਸ ਪਿੰਡ ‘ਚ ਅੱਜ ਕੋਵਿਡ ਜ਼ਿਲ੍ਹਾ ਨੋਡਲ ਅਫਸਰ ਸੈਲੇਸ਼ ਕੁਮਾਰ ਨੇ ਦੌਰਾ ਕਰਕੇ ਹਲਾਤਾਂ ਦੀ ਸਮੀਖਿਆ ਕੀਤੀ।ਦੱਸਿਆ ਜਾ ਰਿਹਾ ਹੈ ਕਿ ਵਿਭਾਗ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਪਿੰਡ ਜਲਾਲਪੁਰ ਦੇ ਕੁਝ ਦੁਕਾਨਦਾਰਾਂ ਦੇ ਨਾਲ ਹੋਰਨਾਂ ਇਲਾਕਿਆਂ ‘ਚ ਵੀ ਟੈਸਟ ਕਰ ਸਕਦੀ ਹੈ। ਅੱਜ ਐੱਸ.ਐੱਮ.ਓ. ਕੇ.ਆਰ ਬਾਲੀ ਦੀ ਅਗਵਾਈ ‘ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ , ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਵਾਇਰਸ ਦੀ ਰੋਕਥਾਮ ਲਈ 10 ਹੋਰ ਪਿੰਡ ਵਾਸੀਆਂ ਦੇ ਟੈਸਟ ਲਏ।ਦੱਸਿਆ ਜਾ ਰਿਹਾ ਹੈ ਕਿ ਵਿਭਾਗ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਪਿੰਡ ਜਲਾਲਪੁਰ ਦੇ ਕੁਝ ਦੁਕਾਨਦਾਰਾਂ ਦੇ ਨਾਲ ਹੋਰਨਾਂ ਇਲਾਕਿਆਂ ‘ਚ ਵੀ ਟੈਸਟ ਕਰ ਸਕਦੀ ਹੈ। ਅੱਜ ਐੱਸ.ਐੱਮ.ਓ. ਕੇ.ਆਰ ਬਾਲੀ ਦੀ ਅਗਵਾਈ ‘ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ , ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਵਾਇਰਸ ਦੀ ਰੋਕਥਾਮ ਲਈ 10 ਹੋਰ ਪਿੰਡ ਵਾਸੀਆਂ ਦੇ ਟੈਸਟ ਲਏ।