ਸੰਯੁਕਤ ਰਾਜ ਅਮਰੀਕਾ ਵਿਚ ਗੋਰੇ ਪੁਲਸ ਕਰਮੀ ਦੇ ਹੱਥੋਂ ਇਕ ਗੈਰ ਗੋਰੇ ਵਿਅਕਤੀ ਦੀ ਹੱਤਿਆ ਦੇ ਵਿਰੁੱਧ ਤੇਜ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਨਾਲ ਝੜਪ ਕੀਤੀ, ਉਹਨਾਂ ‘ਤੇ ਬੰਬ ਤੇ ਹੋਰ ਚੀਜ਼ਾਂ ਸੁੱਟੀਆਂ ਅਤੇ ਸਾਮਾਨ ਵੀ ਸਾੜਿਆ। ਇਸ ਕਾਰਨ ਸੜਕਾਂ ‘ਤੇ ਚਾਰੇ ਪਾਸੇ ਕੂੜਾ ਖਿਲਰਿਆ ਹੋਇਆ ਸੀ। ਇਸ ਦੌਰਾਨ 18 ਸਾਲਾ ਇਕ ਨੌਜਵਾਨ ਨੇ ਇਸ ਦੇ ਬਾਰੇ ਵਿਚ ਕੁਝ ਕਰਨ ਦਾ ਫੈਸਲਾ ਲਿਆ। ਐਂਟੋਨਿਓ ਗਵਿਨ ਜੂਨੀਅਰ ਨੇ ਇਕ ਝਾੜੂ ਚੁੱਕਿਆ ਅਤੇ ਕਚਰਾ ਬੈਗ ਲੈ ਕੇ ਨਿਊਯਾਰਕ ਦੇ ਰਾਜ ਵਿਚ ਆਪਣੇ ਗ੍ਰਹਿ ਨਗਰ ਬਫੇਲੋ ਦੀਆਂ ਸੜਕਾਂ ਦੀ ਸਫਾਈ ਸ਼ੁਰੂ ਕਰ ਦਿੱਤੀ।