ਨੈਪੋਲੀ ਨੇ ਏ. ਸੀ. ਮਿਲਾਨ ਨਾਲ 2-2 ਨਾਲ ਡਰਾਅ ਖੇਡਿਆ

0
137

ਨੈਪੋਲੀ ਦੇ ਕੋਚ ਗੇਨਾਰਾ ਗਾਟੁਸੋ ਦਾ ਏ. ਸੀ. ਮਿਲਾਨ ਵਿਰੁੱਧ ਇਟਾਲੀਅਨ ਫੁੱਟਬਾਲ ਲੀਗ ਸੇਰੀ-ਏ ਵਿਚ ਪਹਿਲਾ ਮੈਚ 2-2 ਨਾਲ ਬਰਾਬਰ ‘ਤੇ ਛੁੱਟਿਆ। ਨੈਪੋਲੀ ਵਲੋਂ ਜਿਓਵਾਨੀ ਡੀ ਲੋਰੇਂਜੋ ਤੇ ਡ੍ਰਾਈਮ ਮਟਰਨਸ ਨੇ ਗੋਲ ਕੀਤੇ। ਮਿਲਾਨ ਨੂੰ ਥਿਓ ਹਰਨਾਡੇਜ ਨੇ ਸ਼ੁਰੂ ਵਿਚ ਬੜ੍ਹਤ ਦਿਵਾਈ ਸੀ ਜਦਕਿ ਖੇਡ ਖਤਮ ਹੋਣ ‘ਤੋਂ 17 ਮਿੰਟ ਪਹਿਲਾਂ ਫ੍ਰੈਂਕ ਕੇਸੀ ਨੇ ਪੈਨਲਟੀ ‘ਤੇ ਬਰਾਬਰੀ ਦਾ ਗੋਲ ਕੀਤਾ। ਨੈਪੋਲੀ ਇਟਾਲੀਅਨ ਲੀਗ ਵਿਚ ਛੇਵੇਂ ਸਥਾਨ ‘ਤੇ ਬਣਿਆ ਹੋਇਆ ਹੈ। ਉਹ ਮਿਲਾਨ ਤੋਂ ਦੋ ਅੰਕ ਅੱਗੇ ਹੈ। ਗਾਟੁਸੋ ਇਸ ਤੋਂ ਪਹਿਲਾਂ ਖਿਡਾਰੀ ਤੇ ਕੋਚ ਦੇ ਰੂਪ ਨਾਲ ਮਿਲਾਨ ਨਾਲ ਜੁੜਿਆ ਰਿਹਾ ਪਰ ਪਿਛਲੇ ਸੈਸ਼ਨ ਦੇ ਆਖਿਰ ਵਿਚ ਆਪਸੀ ਸਹਿਮਤੀ ਨਾਲ ਕਲੱਬ ਛੱਡਣ ਤੋਂ ਬਾਅਦ ਉਸ ਨੇ ਕਦੇ ਆਪਣੀ ਸਾਬਕਾ ਟੀਮ ਦਾ ਸਾਹਮਣਾ ਨਹੀਂ ਕੀਤਾ ਸੀ।ਇਕ ਹੋਰ ਮੈਚ ਵਿਚ ਜੇਨੋਆ ਨੇ ਆਖਰੀ ਸਥਾਨ ਦੇ ਸਪਾਲ ਨੂੰ 2-0 ਨਾਲ ਹਰਾ ਕੇ ਦੂਜੀ ਡਵੀਜ਼ਨ ਵਿਚ ਖਿਸਕਣ ਤੋਂ ਬਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਹੋਰ ਮੈਚਾਂ ਵਿਚ ਸੈਂਪਡੋਰੀਆ ਨੇ ਓਡਿਨਸ ਨੂੰ 3-1 ਨਾਲ ਹਰਾਇਆ ਜਦਕਿ ਹੇਲਾਸ ਵੇਰੋਨਾ ਨੇ ਫਿਓਰੇਂਟਿਨਾ ਵਿਰੁੱਧ 1-1 ਨਾਲ ਤੇ ਪਾਰਮਾ ਨੇ ਬੋਲੋਗ੍ਰਾ ਵਿਰੁੱਧ 2-2 ਨਾਲ ਡਰਾਅ ਖੇਡਿਆ।

LEAVE A REPLY

Please enter your comment!
Please enter your name here