ਨੇਪਾਲ ‘ਚ ਕੋਰੋਨਾ ਵਾਇਰਸ ਦੇ 133 ਨਵੇਂ ਮਾਮਲੇ

0
195

ਨੇਪਾਲ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 133 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਹੀ ਇਥੇ ਇਨਫੈਕਸ਼ਨ ਦੇ ਕੁੱਲ 18,374 ਮਾਮਲੇ ਹੋ ਗਏ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸਬੰਧਿਤ ਜਟਿਲਤਾਵਾਂ ਦੇ ਕਾਰਣ ਸ਼ੁੱਕਰਵਾਰ ਸਵੇਰੇ ਬੀਰਗੰਜ ਖੇਤਰ ਵਿਚ 85 ਸਾਲਾ ਮਹਿਲਾ ਦੀ ਮੌਤ ਹੋ ਗਈ। ਉਹ ਦਿਲ ਸਬੰਧੀ ਰੋਗ ਨਾਲ ਵੀ ਗ੍ਰਸਤ ਸੀ। ਸਿਹਤ ਮੰਤਰਾਲਾ ਦੇ ਬੁਲਾਰੇ ਡਾ. ਜੋਗੇਸ਼ਵਰ ਗੌਤਮ ਨੇ ਦੱਸਿਆ ਕਿ ਨੇਪਾਲ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੇ ਠੀਕ ਹੋਣ ਦੀ ਦਰ 70.5 ਫੀਸਦੀ ਹੈ। ਰਾਤਭਰ ਵਿਚ 107 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲੀ ਤੇ ਹੁਣ ਤੱਕ 12,947 ਲੋਕ ਇਨਫੈਕਸ਼ਨ ਤੋਂ ਉਭਰ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਦੇਸ਼ ਭਰ 3,35,082 ਜਾਂਚ ਕੀਤੀਆਂ ਹਨ।

LEAVE A REPLY

Please enter your comment!
Please enter your name here