ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਫਿਰ ਸ਼ੁਰੂ ਕਰੇਗਾ ਵਕਾਲਤ

0
129

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਖੇਡ ਠੱਪ ਹੋਣ ਨਾਲ ਮਸ਼ਹੂਰ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਫਿਰ ਤੋਂ ਵਾਕਲਤ ਸ਼ੁਰੂ ਕਰੇਗਾ। ਵਰਮਾ ਨੂੰ ਵਕਾਲਤ ਤੇ ਨਿਸ਼ਾਨੇਬਾਜ਼ੀ ਵਿਚਾਲੇ ਸੰਤੁਲਨ ਬਿਠਾਉਣ ਦਾ ਪੂਰਾ ਯਕੀਨ ਹੈ। ਕੰਪਿਊਟਰ ਵਿਗਿਆਨ ਵਿਚ ਬੀ. ਟੈੱਕ ਵਰਮਾ ਸਾਈਬਰ ਅਪਰਾਧ ਨਾਲ ਜੁੜੇ ਮਾਮਲਿਆਂ ’ਤੇ ਕੰਮ ਕਰਨਾ ਚਾਹੁੰਦਾ ਹੈ। ਵਿਸ਼ਵ ਕੱਪ ਵਿਚ ਦੋ ਸੋਨ ਤਮਗੇ ਜਿੱਤ ਚੁੱਕਾ  ਵਰਮਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ ਕਿਹਾ,‘‘ਪਹਿਲਾਂ ਮੈਂ ਓਲੰਪਿਕ ਤੋਂ ਬਾਅਦ ਵਕਾਲਤ ਫਿਰ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ ਪਰ ਹੁਣ ਓਲੰਪਿਕ ਇਕ ਸਾਲ ਲਈ ਟਲ ਗਈਆਂ ਹਨ। ਇਸ ਲਈ ਮੈਂ ਇਸੇ ਸਾਲ ਫਿਰ ਤੋਂ ਵਕਾਲਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਮੈਂ ਕੰਪਿਊਟਰ ਵਿਗਿਆਨ ਪੜ੍ਹਿਆ ਹਾਂ ਤੇ ਸਾਈਬਰ ਅਪਰਾਧ ਨਾਲ ਜੁੜੇ ਮਾਮਲਿਆਂ ਵਿਚ ਕਾਫੀ ਦਿਲਚਸਪੀ ਰੱਖਦਾ ਹਾਂ।’’
ਪਿਸਟਲ ਨਿਸ਼ਾਨੇਬਾਜ਼ ਵਰਮਾ ਦੇ ਪਿਤਾ ਪੰਜਾਬ ਤੇ ਹਰਿਅਾਣਾ ਹਾਈ ਕੋਰਟ ਦੇ ਜੱਜ ਹਨ। ਮਹਾਮਾਰੀ ਦੇ ਕਾਰਣ ਚੰਡੀਗੜ੍ਹ ਵਿਚ ਆਪਣੇ ਘਰ ਵਿਚ ਰਹਿ ਰਹੇ ਵਰਮਾ ਨੇ ਘਰ ਦੇ ਅੰਦਰ ਹੀ ਮਿੰਨੀ ਜਿਮ ਵੀ ਬਣਾ ਰੱਖਿਆ ਹੈ।

LEAVE A REPLY

Please enter your comment!
Please enter your name here