ਨਿਗਮ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਪਬਲਿਕ ਡੀਲਿੰਗ ਬੰਦ

0
151

ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਬਲਿਕ ਡੀਲਿੰਗ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਸਾਂਝੇ ਤੌਰ ’ਤੇ ਫੈਸਲਾ ਲਿਆ ਕਿ ਲੋਕਾਂ ਦੀ ਸਹੂਲਤ ਲਈ ਜ਼ਿਆਦਾਤਰ ਸੇਵਾਵਾਂ ਆਨਲਾਈਨ ਜਾਂ ਸ਼ਿਕਾਇਤ ਨੰਬਰ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ।ਪ੍ਰਾਪਰਟੀ ਟੈਕਸ ਵੀ ਆਨਲਾਈਨ ਭਰਿਆ ਜਾਵੇਗਾ ਪਰ ਜੋ ਲੋਕ ਹੁਣ ਤੱਕ ਆਪਣੇ ਯੂਨਿਟ ਦੀ ਰਜਿਸਟਰੇਸ਼ਨ ਨਹੀਂ ਕਰਵਾ ਸਕੇ, ਉਨ੍ਹਾਂ ਦਾ ਪ੍ਰਾਪਰਟੀ ਟੈਕਸ ਨਿਗਮ ਦੇ ਮੁੱਖ ਗੇਟ ’ਤੇ ਬਣੇ ਕਾਊਂਟਰ ’ਤੇ ਭਰਿਆ ਜਾ ਸਕੇਗਾ। ਨਿਗਮ ’ਚ ਆਉਣ ਵਾਲੇ ਸਾਰੇ ਤਰ੍ਹਾਂ ਦੇ ਪੱਤਰਾਂ ਨੂੰ ਹਾਸਲ ਕਰਨ ਲਈ ਨਿਗਮ ਕੈਂਪਸ ’ਚ ਸਥਾਪਿਤ ‘ਸੇਵਾ ਕੇਂਦਰ’ ‘ਚ ਇਕ ਕਲਰਕ ਮੁਹੱਈਆ ਰਹੇਗਾ ਅਤੇ ਉਹ ਡਾਕ ਹਾਸਲ ਕਰਨ ਤੋਂ ਬਾਅਦ ਉਸ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਕੰਮ ਕਰੇਗਾ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਸੀਨੀਅਰ ਸੁਪਰਡੈਂਟ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਲੈਣ ਤੋਂ ਬਾਅਦ ਉਸ ਨੂੰ ਸਬੰਧਤ ਮਹਿਕਮੇ ਨੂੰ ਭੇਜਣ ਦਾ ਕੰਮ ਕਰੇਗਾ।

LEAVE A REPLY

Please enter your comment!
Please enter your name here