ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਪੁਲਸ ਨੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿਚ ਵੱਡੀ ਮਾਤਰਾ ਵਿਚ ਹਥਿਆਰਾਂ ਦੇ ਨਾਲ ਰਾਕੇਟ ਲਾਂਚਰ ਜ਼ਬਤ ਕੀਤੇ ਗਏ। ਨਿਊ ਸਾਊਥ ਵੇਲਜ਼ ਵਿਚ ਅਪਰਾਧੀਆਂ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਦੀ ਜਾਂਚ ਦੇ ਤਹਿਤ ਪੁਲਲ ਨੇ 700 ਤੋਂ ਵਧੇਰੇ ਹਥਿਆਰ ਜ਼ਬਤ ਕੀਤੇ ਹਨ ਅਤੇ ਇਕ 69 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਟ੍ਰਾਈਕ ਫੋਰਸ ਰੈਪਚਰ ਦੇ ਜਾਂਚ ਕਰਤਾਵਾਂ ਨੇ ਜੂਨ 2018 ਵਿਚ ਪਾਬੰਦੀਸ਼ੁਦਾ ਹਥਿਆਰਾਂ ਅਤੇ ਬੰਦੂਕਾਂ ਦੀ ਸਪਲਾਈ ਕਰਨ ਵਾਲਿਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਸੀ। ਕੱਲ੍ਹ ਪੁਲਸ ਨੇ ਜਾਂਚ ਅਧਿਕਾਰੀਆਂ ਦੇ ਹਿੱਸੇ ਦੇ ਰੂਪ ਵਿਚ ਨਿਊ ਸਾਊਥ ਵੇਲਜ਼ ਦੇ ਮੱਧ ਪੱਛਮੀ ਖੇਤਰ ਦੇ ਕੇਂਦਰ ਮਾਰਗ ਵਿਚ ਇਕ ਜਾਇਦਾਦ ‘ਤੇ ਛਾਪਾ ਮਾਰਿਆ ਅਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ।ਥੋੜ੍ਹੇ ਸਮੇਂ ਬਾਅਦ ਪੁਲਸ ਨੇ Nyngan ਦੇ ਇਕ ਘਰ ‘ਚ ਵੀ ਛਾਪਾ ਮਾਰਿਆ, ਜਿੱਥੇ ਉਹਨਾਂ ਨੇ 700 ਬੰਦੂਕਾਂ ਸਮੇਤ 11 ਤੋਂ ਵਧੇਰੇ ਹਥਿਆਰ ਬਰਾਮਦ ਕੀਤੇ ਜੋ ਗੈਰ ਰਜਿਸਟਰਡ ਸਨ।