ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਨਵੀਂ ਪਹਿਲ ਕੀਤੀ ਗਈ ਹੈ। ਹੁਣ ਇੱਥੇ 3000 ਕਾਮਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਕਰਮਚਾਰੀ ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਕਾਨਟੈਕਟ ਟਰੇਸਿੰਗ ਪ੍ਰੋਗਰਾਮ ਤਹਿਤ ਕੰਮ ਕਰਨਗੇ।
ਦਰਅਸਲ ਸ਼ਹਿਰ ਵਿਚ ਤਾਲਾਬੰਦੀ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ, ਅਜਿਹੇ ਵਿਚ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਦਾ ਪ੍ਰਸਾਰ ਹੋਵੇਗਾ ਪਰ ਇਸ ‘ਤੇ ਰੋਕ ਲਈ ਇੱਥੇ ਸੰਪਰਕ ਪ੍ਰੋਗਰਾਮ ਵੀ ਲਾਗੂ ਕੀਤਾ ਗਿਆ ਹੈ, ਜਿਸ ਨਾਲ ਜੇਕਰ ਕਿਸੇ ਮਰੀਜ਼ ਵਿਚ ਅਜਿਹੇ ਲੱਛਣ ਪਾਏ ਜਾਣ ਤਾਂ ਉਸ ਦੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇ।
ਸ਼ਹਿਰ ਵਿਚ ਹੁਣ ਰੈਸਟੋਰੈਂਟ, ਇਨ-ਸਟੋਰ ਖਰੀਦਦਾਰੀ ਅਤੇ ਦੁਕਾਨਾਂ ਨਾਲ ਪ੍ਰੋਗਰਾਮ ਫਿਰ ਤੋਂ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਥਾਵਾਂ ‘ਤੇ ਕਾਫੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ। ਇਕ ਜੂਨ ਤੋਂ ਸ਼ਹਿਰ ਵਿਚ ਕਈ ਅਜਿਹੀਆਂ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ ਹਨ। ਇਸ ਵਿਚਕਾਰ ਕਈ ਵਾਰ ਟਰੈਕਰਸ ਵਾਇਰਸ ਲੋਕਾਂ ਦਾ ਪਤਾ ਲਗਾਉਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। ਪਹਿਲੇ ਦੋ ਹਫਤਿਆਂ ਵਿਚ ਸ਼ਹਿਰ ਦੀ ਆਬਾਦੀ 5,347 ਵਿਚ ਇਹ ਸਿਰਫ 35 ਫੀਸਦੀ ਹੀ ਕੋਰੋਨਾ ਵਾਇਰਸ ਨਾਲ ਪੀੜਤ ਸਨ।