ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਜੈਸਿੰਡ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਹਥਿਆਬੰਦ ਫੌਜ ਆਯਤਿਤ ਕੋਵਿਡ-19 ਮਾਮਲਿਆਂ ਦੀ ਪੁਲ਼ਟੀ ਹੋਣ ਦੇ ਬਾਅਦ ਦੇਸ਼ ਵਿਚ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਦੀ ਨਿਗਰਾਨੀ ਕਰੇਗੀ। ਮੰਗਲਵਾਰ ਨੂੰ ਅਧਿਕਾਰੀਆਂ ਨੇ 24 ਦਿਨਾਂ ਵਿਚ ਪਹਿਲੀ ਵਾਰ ਕੋਵਿਡ-19 ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਦੋਵੇਂ ਨਵੇਂ ਮਾਮਲੇ ਯੂਨਾਈਟਿਡ ਕਿੰਗਡਮ ਤੋਂ ਨਿਊਜ਼ੀਲੈਂਡ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਛੋਟ ਵਜੋਂ ਇਕ ਸੰਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਕੁਆਰੰਟੀਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਜੈਸਿੰਡਾ ਨੇ ਕਿਹਾ,“ਸਭ ਤੋਂ ਪਹਿਲਾਂ, ਮੈਂ ਸਹਾਇਕ ਚੀਫ ਆਫ਼ ਡਿਫੈਂਸ, ਏਅਰ ਕਮੋਡੋਰ ਡਿਗਬੀ ਵੈਬ ਦੀ ਨਿਯੁਕਤੀ ਕਰ ਰਹੀ ਹਾਂ ਤਾਂ ਜੋ ਸਾਰੀਆਂ ਕੁਆਰੰਟੀਨ ਅਤੇ ਆਈਸੋਲੇਸ਼ਨ ਦੀਆਂ ਵੱਖ-ਵੱਖ ਸਹੂਲਤਾਂ ਦੀ ਨਿਗਰਾਨੀ ਕੀਤੀ ਜਾ ਸਕੇ।ਇਸ ਦੌਰਾਨ ਇਨ੍ਹਾਂ ਸਹੂਲਤਾਂ ਵਿਚ ਰਹਿਣ ਵਾਲਿਆਂ ਦੇ ਬਾਹਰ ਜਾਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ।”