ਨਿਊਜ਼ੀਲੈਂਡ ਵਿਚ ਕੋਵਿਡ-19 ਦਾ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਇਹ ਮਾਮਲਾ ਸੋਮਵਾਰ ਨੂੰ ਪ੍ਰਬੰਧਿਤ ਆਈਸੋਲੇਸ਼ਨ ਸਹੂਲਤਾ ਵਿਚ ਦਰਜ ਕੀਤਾ ਗਿਆ, ਜਿਸ ਨਾਲ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 26 ਹੋ ਗਈ। ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਕੋਵਿਡ-19 ਦਾ ਆਖ਼ਰੀ ਮਾਮਲਾ ਸਥਾਨਕ ਪੱਧਰ ‘ਤੇ ਕਿਸੇ ਅਣਜਾਣ ਸਰੋਤ ਤੋਂ ਹਾਸਲ ਕੀਤੇ ਜਾਣ ਦੇ ਹੁਣ 80 ਦਿਨ ਹੋ ਗਏ ਹਨ।ਇਸ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਦਾ ਮਾਮਲਾ 40 ਸਾਲਾ ਦਾ ਇਕ ਵਿਅਕਤੀ ਸੀ ਜੋ ਪਿਛਲੇ ਬੁੱਧਵਾਰ ਨੂੰ ਮੈਕਸੀਕੋ ਤੋਂ ਲਾਸ ਏਂਜਲਸ ਦੇ ਜ਼ਰੀਏ ਦੇਸ਼ ਵਿਚ ਆਇਆ ਸੀ।ਵਿਅਕਤੀ ਦੇ ਅਗਲੇ ਦਿਨ 3 ਨਿਗਰਾਨੀ ਟੈਸਟਾਂ ਦੇ ਸਕਾਰਾਤਮਕ ਟੈਸਟ ਕੀਤੇ ਗਏ। ਇਸ ਦੇ ਇਲਾਵਾ ਉਸ ਨੂੰ ਪਰਿਵਾਰ ਸਮੇਤ, ਆਕਲੈਂਡ ਵਿਚ ਇਕ ਕੁਆਰੰਟੀਨ ਸਹੂਲਤ ਵਿਚ ਟਰਾਂਸਫਰ ਕਰ ਦਿੱਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਹੁਣ 1,204 ਹੈ ਜੋ ਕਿ ਵਿਸ਼ਵ ਸਿਹਤ ਸੰਗਠਨ ਨੂੰ ਦੱਸੀ ਗਈ ਗਿਣਤੀ ਹੈ।ਇਕ ਵਿਅਕਤੀ ਨੂੰ ਬਿਨਾਂ ਕਿਸੇ ਸਬੰਧਿਤ ਸਿਹਤ ਸਥਿਤੀ ਕਾਰਨ ਆਕਲੈਂਡ ਦੀ ਕੁਆਰੰਟੀਨ ਸਹੂਲਤ ਤੋਂ ਐਤਵਾਰ ਨੂੰ ਮਿਡਲਮੋਰ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈਕਿ ਇਹ ਵਿਅਕਤੀ ਸਥਿਰ ਸਥਿਤੀ ਵਿਚ ਹੈ।ਮਰੀਜ਼ ਨੂੰ ਮਿਡਲਮੋਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੋਂ ਹਸਪਤਾਲ ਦੇ ਇੱਕ ਵਾਰਡ ਦੇ ਇੱਕ ਵੱਖਰੇ ਕਮਰੇ ਵਿਚ ਟਰਾਂਸਫਰ ਕਰਨ ਤੋਂ ਪਹਿਲਾਂ ਜਾਂਚ ਕੀਤੀ ਗਈ।