ਨਾਸਾ ਨੇ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਤਾਕਤਵਰ ਰਾਕੇਟ

0
273

 ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਚੰਨ ‘ਤੇ ਜਾਣ ਵਾਲੇ ਇਕ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਾਸਾ ਦਾ 1.35 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਸਪੇਸ ਲੌਂਗ ਸਿਸਟਮ ਰਾਕੇਟ (ਮੈਗਾਰਾਕੇਟ) ਨਵੰਬਰ ਵਿਚ ਲਾਂਚ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਇਸ ਦੀ ਕੋਰ ਸਟੇਜ ਦੀ ਟੈਸਟਿੰਗ ਹੋ ਰਹੀ ਹੈ।ਅਮਰੀਕੀ ਸਪੇਸ ਏਜੰਸੀ 8 ਮਿੰਟ ਲਈ ਇਸ ਦੇ ਚਾਰੇ ਪਾਸੇ ਆਰਐੱਸ-25 ਇੰਜਣ ਨੂੰ ਚਾਲੂ ਕਰ ਰਹੀ ਹੈ। ਇਹ ਟੈਸਟਿੰਗ ਮਿਸੀਸਿਪੀ ਸਟੇਟ ਵਿਚ ਸਟੇਨਿਸ ਸਪੇਸ ਸੈਂਟਰ ਵਿਚ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਟੈਸਟਿੰਗ ਵੱਖ-ਵੱਖ ਕਾਰਨਾਂ ਕਾਰਨ ਟਾਲ ਦਿੱਤੀ ਗਈ ਸੀ। ਅਸਲ ਵਿਚ ਨਾਸਾ ਬਿਨਾਂ ਇਨਸਾਨ ਦੇ ਚੰਨ ‘ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਮਿਸ਼ਨ ਦਾ ਨਾਮ ਆਰਟੇਮਿਸ ਹੈ। ਭਵਿੱਖ ਵਿਚ ਇਸ ਦੇ ਜ਼ਰੀਏ ਸਿੰਗਲ ਟ੍ਰਿਪ ਵਿਚ ਪੁਲਾੜ ਯਾਤਰੀਆਂ ਨੂੰ ਚੰਨ ‘ਤੇ ਪਹੁੰਚਾਇਆ ਜਾ ਸਕੇਗਾ। ਇਹ ਨਾਸਾ ਦਾ ਦੁਨੀਆ ਦਾ ਸਭ ਤੋਂ ਤਾਕਤਵਰ ਰਾਕੇਟ ਸਿਸਟਮ ਹੈ।

LEAVE A REPLY

Please enter your comment!
Please enter your name here