ਨਾਬਾਲਗ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਰੇਪ ਦੇ ਸਿਲਸਿਲੇ ‘ਚ ਨਿੱਜੀ ਟਿਊਸ਼ਨ ਅਧਿਆਪਕ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਟਿਹਰੀ ਦੇ ਪੁਲਸ ਸੁਪਰਡੈਂਟ ਉੱਤਮ ਸਿੰਘ ਨੇਗੀ ਨੇ ਦੱਸਿਆ ਕਿ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਪੁਲਸ ‘ਚ ਦਰਜ ਆਪਣੀ ਸ਼ਿਕਾਇਤ ‘ਚ ਕਿਹਾ ਕਿ ਟੀਚਰ ਨੇ ਆਪਣੇ ਮੋਬਾਇਲ ‘ਤੇ ਇਤਰਾਜ਼ਯੋਗ ਵੀਡੀਓ ਦਿਖਾ ਕੇ ਉਨ੍ਹਾਂ ਦੀ 16 ਸਾਲਾ ਧੀ ਨਾਲ ਰੇਪ ਕੀਤਾ।