ਧੋਨੀ ਦੀ ਬਾਓਪਿਕ ”MS Dhoni: ਦਿ ਅਨਟੋਲਡ ਸਟੋਰੀ’ ਵਿਚ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਵਿਚ ਹੀ ਫਾਹਾ ਲੈ ਲਿਆ। ਜਿਵੇਂ ਹੀ ਇਹ ਖਬਰ ਆਈ ਕ੍ਰਿਕਟ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਦੱਸ ਦਈਏ ਕਿ ਧੋਨੀ ਦੀ ਬਾਓਪਿਕ ਫਿਲਮ ‘MS Dhoni: ਦਿ ਅਨਟੋਲਡ ਸਟੋਰੀ’ 2016 ਵਿਚ ਪਰਦੇ ‘ਤੇ ਆਈ ਸੀ। ਫਿਲਮ ਵਿਚ ਸੁਸ਼ਾਂਤ ਨੇ ਆਪਣੀ ਐਕਟਿੰਗ ਨਾਲ ਧੋਨੀ ਦਾ ਕਿਰਦਾਰ ਨਿਭਾ ਕੇ ਉਸ ਨੂੰ ਅਮਰ ਕਰ ਦਿੱਤਾ ਸੀ। ਸੁਸ਼ਾਂਤ ਦੀ ਐਕਟਿੰਗ ਦੀ ਕਾਫ਼ੀ ਸ਼ਲਾਘਾ ਹੋਈ ਸੀ।