ਨਸਲੀ ਮੁਹਿੰਮ ਨੂੰ ਲੈ ਕੇ ਚੀਨ ਨੂੰ ਸਜ਼ਾ ਦੇਣ ਸੰਬੰਧੀ ਬਿੱਲ ‘ਤੇ ਟਰੰਪ ਨੇ ਕੀਤੇ ਦਸਤਖਤ

0
124

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਉਇਗਰ ਅਤੇ ਨਸਲੀ ਘੱਟ ਗਿਣਤੀਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਲਈ ਸਜ਼ਾ ਦੇਣ ਦੇ ਲਈ ਇਕ ਬਿੱਲ ‘ਤੇ ਦਸਤਖਤ ਕੀਤੇ ਹਨ। ਬਿੱਲ ਵਿਚ ਪੱਛਮੀ ਸ਼ਿਨਜਿਆਂਗ ਖੇਤਰ ਵਿਚ ਉਇਗਰਾਂ ਅਤੇ ਹੋਰ ਨਸਲੀ ਸਮੂਹ ਦੇ ਲੋਕਾਂ ਦੀ ਵੱਡੇ ਪੱਧਰ ‘ਤੇ ਨਿਗਰਾਨੀ ਅਤੇ ਉਹਨਾਂ ਨੂੰ ਹਿਰਾਸਤ ਵਿਚ ਲੈਣ ਵਾਲੇ ਚੀਨ ਦੇ ਅਧਿਕਾਰੀਆਂ ‘ਤੇ ਪਾਬੰਦੀ ਦੀ ਗੱਲ ਵੀ ਸ਼ਾਮਲ ਹੈ। 

ਚੀਨ ਵਿਚ 1 ਲੱਖ ਤੋਂ ਵਧੇਰੇ ਲੋਕਾਂ ਨੂੰ ਬਦਤਰ ਹਾਲਾਤ ਵਿਚ ਕੈਂਪਾਂ ਵਿਚ ਹਿਰਾਸਤ ਵਿਚ ਰੱਖਣ ਦੇ ਵਿਰੁੱਧ ਅਤੇ ਉਸ ਨੂੰ ਸਜ਼ਾ ਦੇਣ ਦੇ ਲਈ ਕਿਸੇ ਵੀ ਦੇਸ਼ ਵੱਲੋਂ ਚੁੱਕਿਆ ਗਿਆ ਕਦਮ ਇਹ ਇਕ ਵੱਡਾ ਕਦਮ ਹੈ। ਅਮਰੀਕਾ ਦੇ ਇਸ ਕਦਮ ਦੇ ਬਾਅਦ ਚੀਨ ਦੇ ਨਾਲ ਪਹਿਲਾਂ ਤੋਂ ਖਰਾਬ ਚੱਲ਼ ਰਹੇ ਉਸ ਦੇ ਸੰਬੰਧਾਂ ਦੇ ਹੋਰ ਤਣਾਅਪੂਰਣ ਹੋਣ ਦਾ ਖਦਸ਼ਾ ਹੈ। 

ਕਾਂਗਰਸ ਨੇ ਬਿੱਲ ਪਾਸ ਕਰ ਦਿੱਤਾ ਅਤੇ ਬੁੱਧਵਾਰ ਨੂੰ ਟਰੰਪ ਨੇ ਵੀ ਇਸ ‘ਤੇ ਦਸਤਖਤ ਕਰ ਦਿੱਤੇ। ਟਰੰਪ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 2020 ਉਇਗਰ ਮਨੁੱਖੀ ਅਧਿਕਾਰ ਨੀਤੀ ਐਕਟ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਅਪਰਾਧੀਆਂ’ ਨੂੰ ਜਵਾਬਦੇਹ ਠਹਿਰਾਏਗਾ। ਉਇਗਰਾਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਵਕੀਲ ਨੁਰੀ ਟਰਕੇਲ ਨੇ ਸੋਸ਼ਲ ਮੀਡੀਆ ‘ਤੇ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ,”ਇਹ ਅਮਰੀਕਾ ਅਤੇ ਉਇਗਰ ਲੋਕਾਂ ਦੇ ਲਈ ਇਕ ਮਹਾਨ ਦਿਨ ਹੈ।”

LEAVE A REPLY

Please enter your comment!
Please enter your name here