ਧੋਨੀ ਦੇ ਮੈਨੇਜਰ ਨੇ ਕਿਹਾ- ਸੰਨਿਆਸ ਦੇ ਬਾਰੇ ‘ਚ ਨਹੀਂ ਸੋਚ ਰਿਹਾ ਮਾਹੀ

0
98

ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਤੋਂ ਹੀ ਮੈਦਾਨ ਵਿਚੋਂ ਬਾਹਰ ਚੱਲ ਰਿਹਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਫਿਲਹਾਲ ਸੰਨਿਆਸ ਦੇ ਬਾਰੇ ਵਿਚ ਨਹੀਂ ਸੋਚ ਰਿਹਾ ਹੈ। ਧੋਨੀ ਦੇ ਮੈਨੇਜਰ ਮਿਹਿਰ ਦਿਵਾਕਰ ਨੇ ਇਹ ਸਪੱਸ਼ਟ ਕੀਤਾ । ਮਾਹੀ ਦੇ ਨਾਂ ਨਾਲ ਮਸ਼ਹੂਰ ਧੋਨੀ ਨੇ ਪਿਛਲੇ ਸਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ ਤੇ ਉਸਦੇ ਅੱਗੇ ਦੇ ਕਰੀਅਰ ਨੂੰ ਲੈ ਕੇ ਅਟਕਲਾਂ ਜਾਰੀ ਹਨ।ਬੀਤੇ ਮੰਗਲਵਾਰ ਨੂੰ ਆਪਣਾ 39ਵਾਂ ਜਨਮ ਦਿਨ ਮਨਾਉਣ ਵਾਲੇ ਧੋਨੀ ਦੇ ਮੈਨੇਜਰ ਨੇ ਹਾਲਾਂਕਿ ਉਸਦੀ ਵਾਪਸੀ ਦੀ ਪ੍ਰਮੁੱਖ ਸੰਭਾਵਨਾ ਜਤਾਈ ਹੈ। ਮਿਹਿਰ ਨੇ ਕਿਹਾ ਕਿ ਧੋਨੀ ਆਈ. ਪੀ. ਐੱਲ. ਵਿਚ ਉਤਰਨ ਨੂੰ ਲੈ ਕੇ ਵਿਚਾਰ ਕਰ ਰਿਹਾ ਹੈ। ਇਸਦੇ ਲਈ ਧੋਨੀ ਨੇ ਸਖਤ ਮਿਹਨਤ ਕੀਤੀ ਹੈ। ਉਹ ਆਪਣੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਟ੍ਰੇਨਿੰਗ ਸੈਸ਼ਨ ਲਈ ਇਕ ਮਹੀਨੇ ਪਹਿਲਾਂ ਹੀ ਚੇਨਈ ਪਹੁੰਚ ਗਿਆ ਸੀ। ਬੀ. ਸੀ. ਸੀ. ਆਈ. ਆਈ. ਪੀ. ਐੱਲ. ਦੇ ਆਯੋਜਨ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਅਜਿਹੇ ਵਿਚ ਧੋਨੀ ਦੇ ਮੈਦਾਨ ‘ਤੇ ਉਤਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਧੋਨੀ ਦੀ ਟੀਮ ਸੀ. ਐੱਸ. ਕੇ. ਨੇ ਆਈ. ਪੀ. ਐੱਲ. ‘ਚ ਤਿੰਨ ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਧੋਨੀ 9 ਆਈ. ਪੀ. ਐੱਲ. ਫਾਈਨਲ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ।

LEAVE A REPLY

Please enter your comment!
Please enter your name here