ਦੱਖਣੀ ਕੈਲੀਫੋਰਨੀਆ ‘ਚ ਪਟਾਕੇ ਚੱਲਣ ਨਾਲ ਹੋਇਆ ਵੱਡਾ ਧਮਾਕਾ, 2 ਲੋਕਾਂ ਦੀ ਮੌਤ

0
101

ਦੱਖਣੀ ਕੈਲੀਫੋਰਨੀਆ ਦੇ ਓਂਟਾਰੀਓ ਖੇਤਰ ਵਿੱਚ ਮੰਗਲਵਾਰ ਨੂੰ ਪਟਾਕੇ ਚੱਲਣ ਕਾਰਨ ਹੋਏ ਵੱਡੇ ਧਮਾਕੇ ਵਿੱਚ ਦੋ ਵਿਅਕਤੀਆਂ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ ਹੈ। ਓਂਟਾਰੀਓ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਅਧਿਕਾਰੀ ਦੁਪਹਿਰ 12:30 ਵਜੇ ਸੈਨ ਐਂਟੋਨੀਓ ਅਤੇ ਮੈਪਲ ਐਵੀਨਿਊ ਦੇ ਖੇਤਰ ਵਿੱਚ ਹੋਏ ਇੱਕ ਵਿਸਫੋਟ ਸੰਬੰਧੀ ਕਾਰਵਾਈ ਕਰਨ ਪਹੁੰਚੇ ਅਤੇ ਓਂਟਾਰੀਓ ਦੇ ਫਾਇਰ ਡਿਪਾਰਟਮੈਂਟ ਦੇ ਚੀਫ ਗੇਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗੇਕ ਅਨੁਸਾਰ ਇਸ ਹਾਦਸੇ ਵਿੱਚ ਇੱਕ ਘੋੜਾ ਅਤੇ ਇੱਕ ਕੁੱਤਾ ਵੀ ਜ਼ਖਮੀ ਹੋਏ, ਜਦਕਿ ਇੱਕ ਹੋਰ ਕੁੱਤਾ ਮ੍ਰਿਤਕ ਪਾਇਆ ਗਿਆ। ਗੇਕ ਨੇ ਘਟਨਾ ਸਥਾਨ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਟਾਕਿਆਂ ਦੇ ਫਟਣ ਕਾਰਨ ਇਹ ਹਾਦਸਾ ਵਾਪਰਿਆ ਪਰ ਇਹ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੇ ਫਟਣ ਦਾ ਕੀ ਕਾਰਨ ਹੈ।ਅਧਿਕਾਰੀਆਂ ਅਨੁਸਾਰ ਇਸ ਧਮਾਕੇ ਦੀ ਲਪੇਟ ਵਿੱਚ ਕਈ ਇਮਾਰਤਾਂ ਸ਼ਾਮਿਲ ਸਨ ਅਤੇ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਖਾਲੀ ਕਰਵਾਇਆ ਗਿਆ। ਸਥਾਨਕ ਨਿਵਾਸੀਆਂ ਅਨੁਸਾਰ ਧਮਾਕਾ ਇੰਨਾ ਜਬਰਦਸਤ ਸੀ ਕਿ ਇੱਕ ਵਾਰ ਨੇੜਲੇ ਘਰ ਕੰਬ ਗਏ ਸਨ। ਇਸ ਘਟਨਾ ਦੇ ਸੰਬੰਧ ਵਿੱਚ ਐਫ ਬੀ ਆਈ ਅਤੇ ਬੰਬ ਸਕੁਐਡ ਨੇ ਵੀ ਆਪਣੀ ਕਾਰਵਾਈ ਕੀਤੀ।

LEAVE A REPLY

Please enter your comment!
Please enter your name here