ਦੇਹਰਾਦੂਨ : ਮਾਸਕ ਨਾ ਲਾਉਣ ਵਾਲਿਆਂ ਕੋਲੋਂ 3 ਦਿਨਾਂ ‘ਚ 43 ਹਜ਼ਾਰ ਦਾ ਜੁਰਮਾਨਾ ਵਸੂਲਿਆ

0
209

ਉੱਤਰਾਖੰਡ ਦੀ ਦੇਹਰਾਦੂਨ ਪੁਲਸ ਨੇ ਐਤਵਾਰ ਨੂੰ 11 ਥਾਣਾ ਖੇਤਰਾਂ ਦੇ ਜਨਤਕ ਸਥਾਨਾਂ ‘ਤੇ ਬਿਨਾ ਮਾਸਕ ਦੇ ਘੁੰਮਣ ਵਾਲੇ ਲੋਕਾਂ ਅਤੇ ਥਾਂ-ਥਾਂ ਥੁੱਕਣ ਵਾਲਿਆਂ ਕੋਲੋਂ 43,000 ਤੋਂ ਵੱਧ ਰੁਪਏ ਦਾ ਜੁਰਮਾਨਾ ਵਸੂਲਿਆ। ਪੁਲਸ ਬੁਲਾਰੇ ਨੇ ਦੱਸਿਆ ਕਿ 430 ਲੋਕਾਂ ਕੋਲੋਂ ਜੁਰਮਾਨੇ ਵਜੋਂ 43,300 ਰੁਪਏ ਵਸੂਲੇ ਗਏ ਤਾਂ ਕਿ ਹੋਰ ਲੋਕ ਅਜਿਹੀ ਗਲਤੀ ਨਾ ਕਰਨ। 
ਜਿਨ੍ਹਾਂ ਸਥਾਨਾਂ ‘ਤੇ ਵਧੇਰੇ ਭੀੜ ਹੁੰਦੀ ਹੈ, ਉੱਥੇ ਲੋਕਾਂ ਨੂੰ ਵਧੇਰੇ ਧਿਆਨ ਨਾਲ ਸਮਾਜਕ ਦੂਰੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਪਰ ਲੋਕ ਇਸ ਗੱਲ ਨੂੰ ਹਲਕੇ ਵਿਚ ਲੈਂਦੇ ਹਨ। ਇਸੇ ਲਈ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਉੱਤਰਾਖੰਡ ਸਰਕਾਰ ਨੇ ਸਖਤੀ ਕੀਤੀ ਹੋਈ ਹੈ। ਸ਼ੁੱਕਰਵਾਰ ਤੋਂ ਅੱਜ ਸ਼ਾਮ ਤੱਕ ਕੁੱਲ਼ 430 ਚਲਾਨ ਕੀਤੇ ਗਏ ਅਤੇ ਜੁਰਮਾਨੇ ਇਕੱਠੇ ਕੀਤੇ ਗਏ। 

LEAVE A REPLY

Please enter your comment!
Please enter your name here