ਦੇਸ਼ ਨੂੰ ਵਿਸ਼ਵਾਸ, ਸਹੀ ਸਮੇਂ ‘ਤੇ ਸਹੀ ਫੈਸਲਾ ਲੈਣਗੇ ਮੋਦੀ : ਮਾਇਆਵਤੀ

0
253

ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਲੱਦਾਖ ‘ਚ ਚੀਨ ਦੀ ਫੌਜ ਦੇ ਭਾਰਤੀ ਖੇਤਰ ‘ਚ ਹਮਲੇ ਦੀ ਕੋਸ਼ਿਸ਼ ਅਤੇ 20 ਭਾਰਤੀ ਫੌਜੀਆਂ ਦੀ ਸ਼ਹਾਦਤ ‘ਤੇ ਚਿੰਤਾ ਜ਼ਾਹਰ ਕੀਤੀ। ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਹਿਸਾਬ ਨਾਲ ਸਹੀ ਸਮੇਂ ‘ਤੇ ਸਹੀ ਫੈਸਲਾ ਲਵੇਗੀ ਅਤੇ ਇਕ ਇੰਚ ਜ਼ਮੀਨ ਦਾ ਟੁੱਕੜਾ ਵੀ ਕਿਸੇ ਨੂੰ ਹੜੱਪਨ ਨਹੀਂ ਦੇਵੇਗੀ। ਮਾਇਆਵਤੀ ਨੇ ਟਵੀਟ ਕੀਤਾ,”ਲੱਦਾਖ ਖੇਤਰ ‘ਚ ਚੀਨ ਨਾਲ ਝੜਪ ‘ਚ ਕਰਨਲ ਸਮੇਤ 20 ਭਾਰਤੀ ਫੌਜੀਆਂ ਦੇ ਸ਼ਹਾਦਤ ਦੀ ਖਬਰ ਬੇਹੱਦ ਦੁਖੀ ਅਤੇ ਝੰਜੋੜ ਦੇਣ ਵਾਲੀ ਹੈ, ਖਾਸ ਕਰ ਕੇ ਉਦੋਂ ਜਦੋਂ ਭਾਰਤ ਸਰਕਾਰ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਅਤੇ ਤਣਾਅ ਨੂੰ ਘੱਟ ਕਰਨ ‘ਚ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਹੁਣ ਜ਼ਿਆਦਾ ਸਾਵਧਾਨ ਅਤੇ ਸਮਝਦਾਰੀ ਨਾਲ ਦੇਸ਼ਹਿੱਤ ‘ਚ ਕਦਮ ਚੁੱਕਣ ਦੀ ਜ਼ਰੂਰਤ ਹੈ।”

LEAVE A REPLY

Please enter your comment!
Please enter your name here