ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ

0
258

ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਰਤ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਦੇਸ਼ ਨੂੰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਚੀਨ ਦੀ ਘੁਸਪੈਠ ਖਿਲਾਫ ਭਾਰਤੀ ਖੇਤਰ ਦੀ ਰੱਖਿਆ ਕਰਨ ਵੇਲੇ ਇਸਦੇ ਸੈਨਿਕਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣੀ ਚਾਹੀਦੀ।

ਚੀਨ ਵੱਲੋਂ ਲੱਦਾਖ ਵਿਚ ਗਲਵਾਨ ਘਾਟੀ ‘ਤੇ ਆਪਣਾ ਹੱਕ ਜਤਾਉਣ ਦੇ ਯਤਨਾਂ ਨੂੰ ਅਸਹਿਣਯੋਗ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ  ਦੇਸ਼ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੀਨੀ ਦਾ ਦੁਬਾਰਾ ਭਾਰਤ-ਚੀਨ ਸਰਹੱਦ ‘ਤੇ ਮੌਜੂਦਾ ਸਥਿਤੀ ਨੂੰ ਤਬਦੀਲ ਕਰਨ ਦੀ ਜੁਰੱਅਤ ਨਾ ਕਰਨ।  ਉਹਨਾਂ ਕਿਹਾ ਕਿ ਦੇਸ਼ ਨੂੰ ਚੀਨ ਨੂੰ ਇਕ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਠੋਕਵੀਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਸਪਸ਼ਟ ਦੱਸ ਦੇਣਾਚਾਹੀਦਾ ਹੈ ਕਿ ਕਿਸੇ ਵੀ ਤਰੀਕੇ ਭਾਰਤ ਆਪਣੀ ਇਕ ਇੰਚ ਵੀ ਥਾਂ ਨਹੀਂ ਦੇਵੇਗਾ ਤੇ ਇਹ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਸਰਵਉਚ ਬਲਿਦਾਨ ਦੇਣ ਵਾਸਤੇ ਵੀ ਹਮੇਸ਼ਾ ਤਿਆਰ ਹੈ।

LEAVE A REPLY

Please enter your comment!
Please enter your name here