ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 15 ਲੱਖ ਦੇ ਕਰੀਬ, 9 ਲੱਖ ਤੋਂ ਵਧੇਰੇ ਹੋਏ ਠੀਕ

0
84

ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਮੰਗਲਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦਾ ਅੰਕੜਾ 50 ਹਜ਼ਾਰ ਦੇ ਕਰੀਬ ਜਾ ਪੁੱਜਾ। ਇਕ ਦਿਨ ਵਿਚ ਕੋਰੋਨਾ ਦੇ 47,703 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਵਾਇਰਸ ਦੇ ਕੇਸ ਵੱਧ ਕੇ 14,83,156 ਹੋ ਗਏ ਹਨ।ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਦੇ ਅੰਦਰ 654 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 33,425 ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 9,52,744 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਵੱਡੀ ਗਿਣਤੀ ‘ਚ ਕੋਰੋਨਾ ਵਾਇਰਸ ਨੂੰ ਲੋਕ ਮਾਤ ਦੇ ਚੁੱਕੇ ਹਨ। ਇਸ ਤਰ੍ਹਾਂ ਅਜੇ ਵੀ 4,96,988 ਸਰਗਰਮ ਕੇਸ ਹਨ। ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਹੁਣ ਤੱਕ 1,73,34,885 ਲੋਕਾਂ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 27 ਜੁਲਾਈ ਨੂੰ 5,28,082 ਲੋਕਾਂ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਕੋਰੋਨਾ ਵਾਇਰਸ ‘ਤੇ ਨੱਥ ਪਾਉਣ ਲਈ ਸਰਕਾਰ ਵਲੋਂ ਟੈਸਟਿੰਗ ਦੀ ਰਫ਼ਤਾਰ ਵਧਾਈ ਜਾ ਰਹੀ ਹੈ, ਤਾਂ ਕਿ ਮਰੀਜ਼ ਨੂੰ ਛੇਤੀ ਤੋਂ ਛੇਤੀ ਇਲਾਜ ਮਿਲ ਸਕੇ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੋਇਡਾ, ਮੁੰਬਈ ਅਤੇ ਕੋਲਕਾਤਾ ‘ਚ ਉੱਚ ਸਮਰੱਥਾ ਵਾਲੀ ਕੋਵਿਡ-19 ਪਰੀਖਣ ਸਹੂਲਤਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ‘ਚ ਟੈਸਟਿੰਗ ਦੀ ਰਫ਼ਤਾਰ 10 ਲੱਖ ਪ੍ਰਤੀ ਦਿਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਅਜੇ 5 ਲੱਖ ਤੋਂ ਵਧੇਰੇ ਟੈਸਟ ਰੋਜ਼ਾਨਾ ਹੋ ਰਹੇ ਹਨ। 

LEAVE A REPLY

Please enter your comment!
Please enter your name here