ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰ, ਹੁਣ ਤੱਕ 39,795 ਲੋਕਾਂ ਦੀ ਗਈ ਜਾਨ

0
1072

ਦੇਸ਼ ‘ਚ ਕੋਵਿਡ-19 ਦੇ 52,509 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਪੀੜਤਾਂ ਦੀ ਗਿਣਤੀ 19 ਲੱਖ ਦੇ ਪਾਰ ਪਹੁੰਚ ਗਈ। ਦੇਸ਼ ‘ਚ 2 ਦਿਨਾਂ ‘ਚ ਮਾਮਲੇ 18 ਲੱਖ ਤੋਂ 19 ਲੱਖ ਦੇ ਪਾਰ ਪਹੁੰਚ ਗਏ। ਕੇਂਦਰੀ ਸਿਹਤ ਮਹਿਕਮੇ ਨੇ ਦੱਸਿਆ ਕਿ ਦੇਸ਼ ‘ਚ ਹੁਣ ਤੱਕ 12,82,215 ਲੋਕ ਇਸ ਇਨਫੈਕਸ਼ਨ ਨਾਲ ਠੀਕ ਹੋ ਚੁਕੇ ਹਨ। ਮਹਿਕਮੇ ਵਲੋਂ ਸਵੇਰੇ 8 ਵਜੇ ਦੱਸੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਵਿਡ-19 ਦੇ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 19,08,254 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ‘ਚ 857 ਹੋਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 39,795 ਹੋ ਗਈ ਹੈ।ਅੰਕੜਿਆਂ ਅਨੁਸਾਰ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਦੇਸ਼ ‘ਚ 67.19 ਫੀਸਦੀ ਹੈ, ਉੱਥੇ ਹੀ ਦੂਜੇ ਪਾਸੇ ਮੌਤ ਦਰ ‘ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਹੁਣ ਇਹ 2.09 ਫੀਸਦੀ ਹੈ। ਅੰਕੜਿਆਂ ਅਨੁਸਾਰ ਕੁੱਲ ਮਾਮਲਿਆਂ ‘ਚੋਂ 5,86,244 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 30.72 ਫੀਸਦੀ ਹੈ। ਕੁੱਲ ਮਾਮਲਿਆਂ ‘ਚ ਦੇਸ਼ ‘ਚ ਪੀੜਤ ਪਾਏ ਗਏ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ‘ਚ ਲਗਾਤਾਰ 7ਵੇਂ ਦਿਨ ਕੋਵਿਡ-19 ਦੇ 50,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ(ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ ‘ਚ ਚਾਰ ਅਗਸਤ ਤੱਕ ਕੁੱਲ 2,14,84,402 ਨਮੂਨਿਆਂ ਦੀ ਜਾਂਚ ਹੋ ਚੁਕੀ ਸੀ, ਜਿਨ੍ਹਾਂ ‘ਚੋਂ 6,19,652 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਹੀ ਕੀਤੀ ਗਈ।

LEAVE A REPLY

Please enter your comment!
Please enter your name here