ਦਿੱਲੀ : 24 ਘੰਟਿਆਂ ‘ਚ ਕੋਰੋਨਾ ਦੇ 3390 ਨਵੇਂ ਕੇਸ, ਹੁਣ ਤੱਕ 73780 ਪੀੜਤ

0
210

 ਦਿੱਲੀ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 73 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਬੀਤੇ 24 ਘੰਟਿਆਂ ‘ਚ ਦਿੱਲੀ ‘ਚ ਕੋਰੋਨਾ ਦੇ 3,390 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ 64 ਮਰੀਜ਼ਾਂ ਦੀ ਮੌਤ ਹੋਈ ਹੈ। ਦਿੱਲੀ ‘ਚ ਹੁਣ ਤੱਕ 2429 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 73,780 ਹੋ ਗਈ ਹੈ। ਹਾਲਾਂਕਿ 50 ਫੀਸਦੀ ਤੋਂ ਜ਼ਿਆਦਾ ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਵਾਪਸ ਆ ਰਹੇ ਹਨ। ਰਾਜਧਾਨੀ ਦਿੱਲੀ ‘ਚ ਹੁਣ ਤੱਕ 44,765 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ 3,328 ਲੋਕ ਠੀਕ ਹੋਏ ਹਨ। ਹਾਲਾਂਕਿ ਅਜੇ ਵੀ ਕੋਰੋਨਾ ਦੇ 26,586 ਕੇਸ ਐਕਟਿਵ ਹਨ। 15,159 ਕੋਰੋਨਾ ਦੇ ਮਰੀਜ਼ ਨੂੰ ਹੋਮ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਪਿਛਲੇ 24 ਘੰਟਿਆਂ ‘ਚ 17,305 ਸੈਂਪਲ ਦੀ ਜਾਂਚ ਕੀਤੀ ਗਈ ਹੈ।ਸਿਹਤ ਮੰਤਰਾਲਾ ਦੇ ਅੰਕੜੇ ਦੇ ਅਨੁਸਾਰ ਵੀਰਵਾਰ ਨੂੰ ਦੇਸ਼ ‘ਚ ਕੋਵਿਡ-19 ਦੇ ਇਕ ਦਿਨ ‘ਚ ਰਿਕਾਰਡ 16,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 4.73 ਲੱਖ ਹੋ ਗਈ ਹੈ। ਬੀਤੇ 24 ਘੰਟਿਆਂ ‘ਚ 418 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ‘ਚ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 14,894 ਹੋ ਗਈ ਹੈ। ਦੱਸ ਦੇਈਏ, ਦੇਸ਼ ‘ਚ ਲਗਾਤਾਰ 6ਵੇਂ ਦਿਨ ਕੋਰੋਨਾ ਵਾਇਰਸ ਦੇ 14,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 20 ਜੂਨ ਨੂੰ ਦੇਸ਼ ‘ਚ 14,516 ਮਰੀਜ਼, 21 ਜੂਨ ਨੂੰ 15,413, 22 ਜੂਨ ਨੂੰ 14,821, 23 ਜੂਨ ਨੂੰ 14,933 ਤੇ 24 ਜੂਨ ਨੂੰ 15,968 ਮਰੀਜ਼ ਸਾਹਮਣੇ ਆਏ ਸਨ। ਭਾਰਤ ‘ਚ ਇਕ ਜੂਨ ਤੋਂ ਲੈ ਕੇ ਹੁਣ ਤੱਕ 2.82 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

LEAVE A REPLY

Please enter your comment!
Please enter your name here