ਦਿੱਲੀ ‘ਚ ਚੀਨੀ ਨਾਗਰਿਕਾਂ ਦੀ ਐਂਟਰੀ ਬੈਨ, ਹੋਟਲ ਅਤੇ ਗੈਸਟ ਹਾਊਸ ਨਹੀਂ ਦੇਣਗੇ ਕਮਰਾ

0
204

ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫੌਜੀਆਂ ਦੀ ਕਾਇਰਾਨਾ ਹਰਕਤ ਨੂੰ ਲੈ ਕੇ ਪੂਰੇ ਦੇਸ਼ ‘ਚ ਚੀਨ ਵਿਰੁੱਧ ਗੁੱਸਾ ਦੇਖਿਆ ਜਾ ਰਿਹਾ ਹੈ। ਲੋਕ ਚੀਨੀ ਸਾਮਾਨਾਂ ਦਾ ਬਾਈਕਾਟ ਕਰ ਕੇ ਆਪਣਾ ਦਰਦ ਅਤੇ ਗੁੱਸਾ ਜ਼ਾਹਰ ਕਰ ਰਹੇ ਹਨ। ਇਸੇ ਦਰਮਿਆਨ ਦਿੱਲੀ ਦੇ ਹੋਟਲ ਅਤੇ ਗੈਸਟ ਹਾਊਸ ਸੰਗਠਨ ਨੇ ਵੱਡਾ ਫੈਸਲਾ ਲੈਂਦੇ ਹੋਏ ਚੀਨੀ ਨਾਗਰਿਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਦਿੱਲੀ ਦੇ ਬਜਟ ਹੋਟਲਾਂ ਦੇ ਸੰਗਠਨ ਨੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਚੀਨੀ ਵਸਤੂਆਂ ਦੇ ਬਾਈਕਾਟ ਦੀ ਮੁਹਿੰਮ ਨੂੰ ਸਮਰਥਨ ਦਿੰਦੇ ਹੋਏ ਦਿੱਲੀ ਦੇ ਹੋਟਲ ਅਤੇ ਗੈਸਟ ਹਾਊਸ ਸੰਗਠਨ ਨੇ ਹੁਣ ਚੀਨੀ ਨਾਗਰਿਕਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਸੰਗਠਨ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਦਿੱਲੀ ਦੇ ਕਿਸੇ ਵੀ ਬਜਟ ਹੋਟਲ ਜਾਂ ਗੈਸਟ ਹਾਊਸ ‘ਚ ਕਿਸੇ ਵੀ ਚੀਨੀ ਵਿਅਕਤੀ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।

ਦਿੱਲੀ ਹੋਟਲ ਐਂਡ ਗੈਸਟ ਹਾਊਸ ਓਨਰਜ਼ ਐਸੋਸੀਏਸ਼ਨ ਦੇ ਮਹਾਮੰਤਰੀ ਮਹੇਂਦਰ ਗੁਪਤਾ ਨੇ ਦੱਸਿਆ ਕਿ ਚੀਨ ਜਿਸ ਤਰ੍ਹਾਂ ਨਾਲ ਭਾਰਤ ਨਾਲ ਵਤੀਰਾ ਕਰ ਰਿਹਾ ਹੈ, ਉਸ ਤੋਂ ਸੰਗਠਨ ਨਾਰਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਹੋਟਲ ਅਤੇ ਗੈਸਟ ਹਾਊਸ ਕਾਰੋਬਾਰੀ ਕੈਟ ਦੀ ਮੁਹਿੰਮ ‘ਚ ਵਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਚੀਨੀ ਵਸਤੂਆਂ ਦਾ ਬਾਈਕਾਟ ਕਰਨਗੇ।

ਦੱਸਣਯੋਗ ਹੈ ਕਿ ਗਲਵਾਨ ਘਾਟੀ ‘ਚ 15 ਜੂਨ ਦੀ ਰਾਤ ਚੀਨ ਨਾਲ ਹੋਈ ਖੂਨੀ ਝੜਪ ‘ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ 70 ਤੋਂ ਵੱਧ ਜ਼ਖਮੀ ਹੋ ਗਏ ਸਨ। ਚੀਨ ਦੇ ਸਿਪਾਹੀਆਂ ਨੇ ਧੋਖਾ ਦੇ ਕੇ ਭਾਰਤੀ ਫੌਜ ‘ਤੇ ਹਮਲਾ ਕੀਤਾ ਸੀ। ਚੀਨ ਦੀ ਇਸ ਧੋਖੇਬਾਜ਼ੀ ਨਾਲ ਪੂਰੇ ਦੇਸ਼ ‘ਚ ਗੁੱਸੇ ਦਾ ਮਾਹੌਲ ਹੈ ਅਤੇ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋ ਰਹੇ ਹਨ।

LEAVE A REPLY

Please enter your comment!
Please enter your name here