ਦਿੱਲੀ ‘ਚ ਕੋਰੋਨਾ ਦੇ ਰਿਕਾਰਡ 2414 ਨਵੇਂ ਮਾਮਲੇ, 67 ਦੀ ਮੌਤ

0
158

ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪਿਛਲੇ 24 ਘੰਟਿਆਂ ‘ਚ ਤਬਾਹੀ ਬਣ ਕੇ ਟੁੱਟਿਆ ਹੈ ਤੇ ਰਿਕਾਰਡ 2414 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਕੋਵਿਡ-19 ਦੇ 67 ਮਰੀਜ਼ਾਂ ਦੀ ਮੌਤ ਹੋਈ। ਦਿੱਲੀ ਸਰਕਾਰ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ 2414 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਕੋਰੋਨਾ ਦੀ ਗਿਣਤੀ 47,102 ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ ਵੱਧ ਕੇ 1904 ਪਹੁੰਚ ਗਈ। ਦਿੱਲੀ ‘ਚ ਅੱਜ 510 ਮਰੀਜ਼ਾਂ ਨੇ ਕੋਰੋਨਾ ਵਿਰੁੱਧ ਜੰਗ ਜਿੱਤੀ ਤੇ ਹੁਣ ਤੱਕ 17,457 ਲੋਕ ਕੋਰੋਨਾ ਨੂੰ ਹਰਾ ਚੁੱਕੇ ਹਨ। ਅੱਜ ਐਕਟਿਵ ਮਾਮਲਿਆਂ ਦੀ ਗਿਣਤੀ 27,741 ਰਹੀ। ਦਿੱਲੀ ਸਰਕਾਰ ਦੇ ਅਨੁਸਾਰ ਫਿਲਹਾਲ 25029 ਕੋਰੋਨਾ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਹੁਣ ਤੱਕ 312567 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਕੰਟੇਨਮੈਂਟ ਜੋਨ ਦੀ ਗਿਣਤੀ 242 ਹੈ। ਦਿੱਲੀ ਦੇ ਹਸਪਤਾਲਾਂ ‘ਚ ਕੁੱਲ ਕੋਰੋਨਾ ਮਰੀਜ਼ 5528 ਹੈ। ਆਈ. ਸੀ. ਯੂ. ‘ਚ 850 ਹੋਰ ਵੈਂਟੀਲੇਂਟਰ ‘ਤੇ 215 ਮਰੀਜ਼ ਹਨ। ਅੱਜ ਹਸਪਤਾਲਾਂ ‘ਚ 535 ਨਵੇਂ ਮਰੀਜ਼ ਦਾਖਲ ਹੋਏ ਹਨ ਤੇ 424 ਨੂੰ ਛੁੱਟੀ ਮਿਲੀ

LEAVE A REPLY

Please enter your comment!
Please enter your name here