ਦਿਲ ਦਹਿਲਾ ਦੇਣ ਵਾਲਾ ਮਾਮਲਾ: ਮੈਕਸੀਕੋ ਦੇ 2 ਸੂਬਿਆਂ ‘ਚ 30 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

0
876

ਮੈਕਸੀਕੋ ਵਿਚ ਸੰਗਠਿਤ ਅਪਰਾਧ ਹਿੰਸਾ ਦਾ ਹੈਰਾਨ ਕਰਨ ਵਾਲਾ ਅਤੇ ਬੇਰਹਿਮ ਰੂਪ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਲਸ ਨੂੰ 2 ਸੂਬਿਆਂ ਵਿਚ 30 ਲੋਕਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਜਾਕਾਟੇਕਸ ਦੇ ਫਰੇਸਨਿਲੋ ਸ਼ਹਿਰ ਵਿਚ 14 ਲੋਕਾਂ ਦੀਆਂ ਲਾਸ਼ਾਂ ਸੜਕ ਕੰਡੇ ਪਈਆਂ ਮਿਲੀਆਂ।

ਇਸ ਦੌਰਾਨ ਬੰਦੂਕਧਾਰੀਆਂ ਨੇ ਮੈਕਸੀਕੋ ਸਿਟੀ ਦੇ ਪੁਲਸ ਪ੍ਰਮੁੱਖ ਦੇ ਬਖਤਰਬੰਦ ਵਾਹਨ ‘ਤੇ ਹਮਲਾ ਕਰ ਦਿੱਤਾ। 24 ਬੰਦੂਕਧਾਰੀਆਂ ਨੇ ਮੈਕਸੀਕੋ ਸ਼ਹਿਰ ਪੁਲਸ ਪ੍ਰਮੁੱਖ ਉਮਰ ਗਾਰਸੀਆ ਹਰਫੁਚ ‘ਤੇ 50 ਕੈਲੀਬਰ ਸਨਾਈਪਰ ਰਾਈਫਲਾਂ ਅਤੇ ਗ੍ਰੇਨੇਡ ਨਾਲ ਸੰਨ੍ਹ ਲਗਾ ਕੇ ਹਮਲਾ ਕੀਤਾ। ਇਸ ਹਮਲੇ ਵਿਚ ਹਰਫੁਚ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ 2 ਸੁਰੱਖਿਆ ਕਰਮੀਆਂ ਅਤੇ ਕੋਲੋਂ ਲੰਘ ਰਹੀ ਇਕ ਜਨਾਨੀ ਦੀ ਮੌਤ ਹੋ ਗਈ। ਜਾਕਾਟੇਕਸ ਪੁਲਸ ਨੇ ਸੜਕ ਕੰਡੇ ਪਈਆਂ ਲਾਸ਼ਾਂ ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਪਰ ਤਸਵੀਰਾਂ ਵਿਚ ਦਿਸ ਰਿਹਾ ਹੈ ਕਿ ਲਾਸ਼ਾਂ ਨੂੰ ਕੰਬਲਾਂ ਵਿਚ ਲਪੇਟ ਕੇ ਅਤੇ ਟੇਪ ਨਾਲ ਬੰਨ੍ਹ ਕੇ ਸੁੱਟਿਆ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮਿਲੀ।

ਇਸ ਤੋਂ ਪਹਿਲਾਂ ਪੁਲਸ ਨੇ ਦੱਸਿਆ ਕਿ ਉਸ ਨੂੰ ਸਿਨਾਲੋਆ ਸੂਬੇ  ਦੇ ਕੁਲੀਆਕਾਨ ਸ਼ਹਿਰ ਵਿਚ ਇਕ ਪੇਂਡੂ ਖੇਤਰ ਨੇੜੇ ਇਕ ਛੋਟੇ ਟਰੱਕ ਵਿਚ ਫੌਜੀ ਵਰਦੀ ਪਹਿਣੇ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਇਸ ਦੇ ਨੇੜੇ ਦੇ ਖੇਤਰ ਵਿਚ ਵੀ ਪੁਲਸ ਨੂੰ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚੋਂ ਘੱਟ ਤੋਂ ਘੱਟ ਇਕ ਲਾਸ਼ ਦੇ ਕੋਲੋਂ ਰਾਈਫਲ ਮਿਲੀ ਹੈ। ਸੂਬਾ ਪੁਲਸ ਪ੍ਰਮੁੱਖ ਕਰਿਸਟੋਬਲ ਕਾਸਟਾਨੇਡਾ ਨੇ ਕਿਹਾ, ‘ਸਪੱਸ਼ਟ ਰੂਪ ਤੋਂ ਇਹ ਇਲਾਕੇ ਵਿਚ 2 ਸੰਗਠਿਤ ਸਮੂਹਾਂ ਵਿਚਾਲੇ ਹੋਏ ਸੰਘਰਸ਼ ਦਾ ਮਾਮਲਾ ਹੈ।’

LEAVE A REPLY

Please enter your comment!
Please enter your name here