ਦਿਗਵਿਜੈ ਨੇ ਸਿੰਧਿਆ ਨੂੰ ਦਿੱਤਾ ਜਵਾਬ, ਇੱਕ ਜੰਗਲ ‘ਚ ਇੱਕ ਹੀ ਸ਼ੇਰ ਰਹਿੰਦਾ ਹੈ

0
209

ਸੀਨੀਅਰ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧਿਆ ਦੇ ਟਾਈਗਰ ਅਜੇ ਜਿੰਦਾ ਹੈ’ ਵਾਲੇ ਬਿਆਨ ‘ਤੇ ਸ਼ੁੱਕਰਵਾਰ ਨੂੰ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਜੰਗਲ ‘ਚ ਇੱਕ ਹੀ ਸ਼ੇਰ ਰਹਿੰਦਾ ਹੈ। ਇਸ ਤੋਂ ਇਲਾਵਾ, ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਜਦੋਂ ਸ਼ੇਰਾਂ ਦਾ ਸ਼ਿਕਾਰ ਪਾਬੰਦੀਸ਼ੁਦਾ ਨਹੀਂ ਸੀ, ਉਦੋਂ ਉਹ ਤੁਹਾਡੇ ਪਿਤਾ ਮਾਧਵਰਾਵ ਸਿੰਧਿਆ ਨਾਲ ਸ਼ੇਰਾਂ ਦਾ ਸ਼ਿਕਾਰ ਕਰਦੇ ਸਨ।ਮੱਧ ਪ੍ਰਦੇਸ਼ ਦੇ ਸਾਬੂਕਾ ਮੁੱਖ ਮੰਤਰੀ ਦਿਗਵਿਜੈ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ। ਭਾਜਪਾ ਦਾ ਭਵਿੱਖ! ਨਾ ਜਾਣੇ ਇਸ ਮੰਤਰੀ ਮੰਡਲ ਦੇ ਵਿਸਥਾਰ ਨੇ ਕਿੰਨੇ ਭਾਜਪਾ ਦੇ ਟਾਈਗਰ ਜਿੰਦਾ ਕਰ ਦਿੱਤੇ। ਦੇਖਦੇ ਜਾਓ। ਉਨ੍ਹਾਂ ਅੱਗੇ ਲਿਖਿਆ ਕਿ ਸ਼ੇਰ ਦਾ ਸਹੀਂ ਚਰਿੱਤਰ ਤੁਸੀਂ ਜਾਣਦੇ ਹੋ? ਇੱਕ ਜੰਗਲ ‘ਚ ਇੱਕ ਹੀ ਸ਼ੇਰ ਰਹਿੰਦਾ ਹੈ।

LEAVE A REPLY

Please enter your comment!
Please enter your name here