ਤੇਲੰਗਾਨਾ ‘ਚ ਮੋਹਲੇਧਾਰ ਮੀਂਹ ਕਾਰਨ 11 ਲੋਕਾਂ ਦੀ ਮੌਤ, ਕਈ ਇਲਾਕਿਆਂ ‘ਚ ਭਰਿਆ ਪਾਣੀ

0
359

ਤੇਲੰਗਾਨਾ ਦੇ ਕਈ ਹਿੱਸਿਆਂ ‘ਚ ਲਗਾਤਾਰ ਮੀਂਹ ਪੈਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮੋਹਲੇਧਾਰ ਮੀਂਹ ਕਾਰਨ ਸੜਕਾਂ ਅਤੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਟਵੀਟ ਕੀਤਾ,”ਪਿਛਲੇ 2 ਦਿਨਾਂ ਤੋਂ ਇੱਥੇ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਬੰਦਲਾਗੁਡਾ ਦੇ ਮੋਹਮਦੀਆ ਹਿਲਸ ‘ਚ ਇਕ ਕੰਧ ਢਹਿਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।” ਉਨ੍ਹਾਂ ਨੇ ਟਵੀਟ ਕੀਤਾ,”ਮੈਂ ਬੰਦਲਾਗੁਡਾ ‘ਚ ਮੋਹਮਦੀਆ ਹਿਲਸ ਦਾ ਨਿਰੀਖਣ ਕਰ ਰਿਹਾ ਸੀ, ਜਿੱਥੇ ਕੰਧ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਉੱਥੋਂ ਜਾਂਦੇ ਸਮੇਂ ਮੈਂ ਸ਼ਮਸ਼ਾਬਾਦ ‘ਚ ਫਸੇ ਬੱਸ ਯਾਤਰੀਆਂ ਨੂੰ ਆਪਣੇ ਵਾਹਨ ‘ਤੇ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ। ਹੁਣ ਮੈਂ ਤਾਲਾਬਕੱਟਾ ਅਤੇ ਯਸਰਾਬ ਨਗਰ ਜਾ ਰਿਹਾ ਹਾਂ।”ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਪੱਥਰ 2 ਘਰਾਂ ਦੀਆਂ ਕੰਧਾਂ ‘ਤੇ ਡਿੱਗ ਗਏ, ਜਿਸ ਕਾਰਨ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਸ ਵਿਚ ਮੰਗਲਵਾਰ ਨੂੰ ਇੱਥੇ ਮੋਹਲੇਧਾਰ ਮੀਂਹ ਕਾਰਨ ਇਬਰਾਹਿਮਪੱਟਨਮ ਇਲਾਕੇ ‘ਚ ਇਕ ਪੁਰਾਣੇ ਘਰ ਦੀ ਛੱਤ ਢਹਿਣ ਕਾਰਨ 40 ਸਾਲਾ ਇਕ ਜਨਾਨੀ ਅਤੇ ਉਸ ਦੀ 15 ਸਾਲਾ ਧੀ ਦੀ ਮੌਤ ਹੋ ਗਈ। ਤੇਲੰਗਾਨਾ ‘ਚ ਮੰਗਲਵਾਰ ਨੂੰ ਕਈ ਥਾਂਵਾਂ ‘ਤੇ ਮੋਹਲੇਧਾਰ ਮੀਂਹ ਪੈਣ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਹੈਦਰਾਬਾਦ ਅਤੇ ਸੂਬੇ ਦੇ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਹੈ।

LEAVE A REPLY

Please enter your comment!
Please enter your name here