ਤੂਫਾਨ ‘ਫੇ’ ਪੂਰਬੀ ਨਿਊਯਾਰਕ ਵੱਲ ਵਧਿਆ

0
101

ਮੱਧ-ਅਟਲਾਂਟਿਕ ਦੇਸ਼ਾਂ ਅਤੇ ਦੱਖਣੀ ਨਿਊ ਇੰਗਲੈਂਡ ਵਿਚ ਇਕ ਊਸ਼ਣਕਟੀਬੰਦੀ ਤੂਫਾਨ ਨਾਲ ਮੀਂਹ ਪੈਣ ਦੇ ਬਾਅਦ ਇਹ ਤੂਫਾਨ ਸ਼ਨੀਵਾਰ ਦੀ ਸਵੇਰ ਨਿਊਯਾਰਕ ਵੱਲ ਵੱਧ ਗਿਆ ਹੈ। ਮਿਆਮੀ ਵਿਚ ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਊਸ਼ਣਕਟੀਬੰਧੀ ਤੂਫਾਨ ‘ਫੇ’ ਅਲਬਾਨੀ ਦੇ ਦੱਖਣ ਵਿਚ ਲਗਭਗ 48 ਕਿਲੋਮੀਟਰ ਦੂਰ ਹੈ ਅਤੇ ਲਗਭਗ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ।ਕੇਂਦਰ ਦੇ ਵਿਗਿਆਨੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਸ ਦੇ ਉੱਤਰ ਵੱਲ ਵੱਧਦੇ ਰਹਿਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਨਿਊਜਰਸੀ ਵਿਚ ਸ਼ੁੱਕਰਵਾਰ ਦੁਪਹਿਰ ਊਸ਼ਣਕਟੀਬੰਧੀ ਤੂਫਾਨ ਦੇ ਪੁੱਜਣ ਨਾਲ ਸੜਕਾਂ ‘ਤੇ ਪਾਣੀ ਭਰ ਗਿਆ। ਹਾਲਾਂਕਿ ਤਟ ਨਾਲ ਟਕਰਾਉਣ ‘ਤੇ ਇਹ ਕੁੱਝ ਕਮਜ਼ੋਰ ਹੋਇਆ ਹੈ।

LEAVE A REPLY

Please enter your comment!
Please enter your name here