ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨ ‘ਤੇ ਜਾਣੋ ਕੀ ਬੋਲੇ ਬੈਂਸ

0
356

ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰੱਖਿਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਨੂੰ ਲੈ ਕੇ ਲੋਕ ਇਲਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਕੋਲ ਇਕ ਚੰਗਾ ਤਜ਼ਰਬਾ ਹੈ ਅਤੇ ਉਹ ਅਕਾਲੀ ਦਲ ‘ਚ ਵੱਡੀਆਂ ਜ਼ਿੰਮੇਵਾਰੀ ਦੇ ਅਹੁਦਿਆਂ ‘ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਸ਼ੁੱਭ ਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਸੁਖਦੇਵ ਸਿੰਘ ਢੀਂਡਸਾ ਕੜਵੇ ਤਜ਼ਰਬੇ ਤੋਂ ਸਿੱਖਿਆ ਅਤੇ ਸੇਧ ਲੈ ਕੇ ਪੰਜਾਬ ਨੂੰ ਚੰਗੇ ਰਸਤੇ ‘ਤੇ ਲੈ ਕੇ ਜਾਣਗੇ।ਅਕਾਲੀ ਦਲ ‘ਤੇ ਨਿਸ਼ਾਨਾ ਲਾਉਂਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਪੜ੍ਹੋ ਤਾਂ ਰੌਗਟੇ ਖੜ੍ਹੇ ਹੋ ਜਾਂਦੇ ਹਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਅਖਵਾਉਣ ਦਾ ਕੋਈ ਹੱਕ ਨਹੀਂ ਹੈ ਅਤੇ ਉਸ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਕਾਲੀ ਦਲ ਦਾ ਇਤਿਹਾਸ ਬੜਾ ਹੀ ਗੌਰਵਮਈ ਹੈ ਅਤੇ ਕੁਰਬਾਨੀਆਂ ‘ਚੋਂ ਪੈਦਾ ਹੋਇਆ ਹੈ। ਅੱਜ ਇਸ ਪਰਿਵਾਰ ਨੇ ਵੋਟਾਂ ਦੀ ਖਾਤਿਰ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ-ਪੱਤਰਾ ਗਲੀਆਂ ‘ਚ ਰੋਲ ਦਿੱਤਾ ਹੈ। ਇਸ ਕਰਕੇ ਸੁਖਬੀਰ ਬਾਦਲ ਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਅਖਵਾਉਣ ਦਾ।14 ਸੀਟਾਂ ‘ਤੇ ਸਿਮਟੀ ਅਕਾਲੀ ਦਲ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਚੌਟਾਲਿਆਂ ਦੀ ਫੋਟੋ ਸਟੇਟ ਕਾਪੀ ਹੈ, ਜੋ ਹਰਿਆਣਾ ‘ਚ ਉਨ੍ਹਾਂ ਦਾ ਹਾਲ ਹੋਇਆ ਹੈ, ਉਹੀ ਹਾਲ ਹੁਣ ਸੁਖਬੀਰ ਬਾਦਲ ਦਾ ਪੰਜਾਬ ‘ਚ ਹੋਣ ਵਾਲਾ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਭੰਗ ਕਰਕੇ ਇਕ ਪਾਰਟੀ ਬਣਾਉਣ ਦਾ ਕੰਸੈਪਟਸ ਸੀ, ਜੋ ਟਕਸਾਲੀ ਅਤੇ ਢੀਂਡਸਾ ਸਾਬ੍ਹ ਦੀ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਨਹੀਂ ਸਿਰੇ ਚੜ੍ਹ ਸਕਿਆ। ਅਕਾਲੀ ਦਲ ਵੱਲੋਂ ਕੀਤੇ ਗਏ ਪ੍ਰਦਰਸ਼ਨ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ‘ਛੱਜ ਤਾਂ ਬੋਲੇ ਤੇ ਛਾਣਨੀ ਕੀ ਬੋਲੇ।’ ਇਹ ਕਹਾਵਤ ਅਕਾਲੀਆਂ ‘ਤੇ ਸਹੀ ਢੁੱਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ‘ਚ ਇਨ੍ਹਾਂ ਦੀ ਆਪਣੀ ਵਜ਼ੀਰ ਬੈਠੀ ਹੈ, ਜਿੱਥੇ ਉਹ ਖੇਤੀਬਾੜੀ ਸੁਧਾਰ ਤਿੰਨ ਆਰਡੀਨੈਂਸ ‘ਤੇ ਦਸਤਖਤ ਕਰਕੇ ਆਉਂਦੀ ਹੈ ਅਤੇ ਹੁਣ ਬਾਹਰ ਆ ਕੇ ਵਿਰੋਧ ‘ਤੇ ਲੱਗ ਗਏ ਹਨ। ਅਕਾਲੀ ਲੋਕਾਂ ਨੂੰ ਮੁਰਖ ਬਣਾ ਰਹੇ ਹਨ। 10 ਸਾਲ ਅਕਾਲੀ ਸਕੂਲ ਮਾਫਾਈ ਦੇ ਨਾਲ ਮਿਲ ਕੇ ਲੋਕਾਂ ਨੂੰ ਲੁਟਦੇ ਰਹੇ ਹਨ। ਇਹ 10 ਸਾਲ ਬੱਚਿਆਂ ਦੇ ਮਾਤਾ-ਪਿਤਾ ਨੂੰ ਬੇਦਰਦੀ ਨਾਲ ਕੁੱਟਦੇ ਰਹੇ ਹਨ ਅਤੇ ਅੱਜ ਇਹ ਦਰੀਆਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 10-12 ਦੇ ਗੇੜ ‘ਚ ਹੀ ਰਹਿਣਾ ਹੈ।

LEAVE A REPLY

Please enter your comment!
Please enter your name here