ਡੇਨੀ ਮੈਕਾਰਥੀ ਕੋਰੋਨਾ ਟੈਸਟ ‘ਚ ਨੈਗੇਟਿਵ ਪਾਏ ਗਏ

0
146

ਡੇਨੀ ਮੈਕਾਰਥੀ ਨੇ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ‘ਚ 76 ਦੇ ਸਕੋਰ ਦੇ ਨਾਲ ਖਰਾਬ ਪ੍ਰਦਰਸ਼ਨ ਕੀਤਾ ਪਰ ਇਸ ਦੇ ਬਾਵਜੂਦ ਉਸ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਉਹ ਕੋਰੋਨਾ ਵਾਇਰਸ ਟੈਸਟ ‘ਚ ਨੈਗੇਟਿਵ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਉਹ ਕਲੱਬਹਾਊਸ ‘ਚ ਬਾਕੀ ਖਿਡਾਰੀਆਂ ਦੇ ਨਾਲ ਲੰਚ ਕਰ ਸਕਣਗੇ ਤੇ ਆਖਰੀ ਦੌਰ ਦਾ ਮੁਕਾਬਲਾ ਬਾਕੀ ਖਿਡਾਰੀਆਂ ਦੇ ਨਾਲ ਖੇਡ ਸਕਣਗੇ।
ਮੈਕਾਰਥੀ, ਡਾਈਲਨ ਫ੍ਰਿਟੇਲੀ ਤੇ ਹੈਰਿਸ ਇੰਗਲਿਸ਼ ਮੁਈਰਫੀਲਡ ਵਿਲੇਜ ‘ਚ ਖੇਡ ਰਹੇ ਉਨ੍ਹਾਂ ਖਿਡਾਰੀਆਂ ‘ਚ ਸ਼ਾਮਲ ਸਨ ਜੋ ਕੋਰੋਨਾ ਵਾਇਰਸ ਦੇ ਲਈ ਪਾਜ਼ੇਟਿਵ ਪਾਏ ਗਏ ਤੇ ਫਿਰ ਉਨ੍ਹਾਂ ਸਾਰਿਆਂ ਨੂੰ ਅਲੱਗ ਹੋ ਕੇ ਖੇਡਣਾ ਪਿਆ। ਇਨ੍ਹਾਂ ‘ਚ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੀੜਤ ਸਨ। ਟੂਰ ਨੇ ਕਿਹਾ ਕਿ ਮੈਡੀਕਲ ਮਾਹਰਾਂ ਤੋਂ ਪਤਾ ਲੱਗਿਆ ਹੈ ਕਿ ਅਜਿਹੇ ਮਾਮਲਿਆਂ ‘ਚ ਕਈ ਹਫਤਿਆਂ ਤਕ ਪਾਜ਼ੇਟਿਵ ਨਤੀਜੇ ਆ ਸਕਦੇ ਹਨ ਕਿਉਂਕਿ ਟੈਸਟ ‘ਚ ਮੌਤ ਵਿਸ਼ਾਣੂਆਂ ਦਾ ਵੀ ਪਤਾ ਚੱਲਦਾ ਹੈ।

LEAVE A REPLY

Please enter your comment!
Please enter your name here