ਡਿੰਗ ਲੀਰੇਨ ਤੇ ਅਨੀਸ਼ ਗਿਰੀ ਸੈਮੀਫਾਈਨਲ ’ਚ

0
226

1 ਮਿਲੀਅਨ ਡਾਲਰ ਦੀ ਮੈਗਨਸ ਕਾਰਲਸਨ ਲੀਗ ਦੇ ਤੀਜੇ ਪੜਾਅ ਚੈੱਸਏਬਲ ਮਾਸਟਰਸ ਦੇ ਸੈਮੀਫਾਈਨਲ ਮੁਕਾਬਲੇ ਹੁਣ ਤੈਅ ਹੋ ਗਏ ਹਨ। ਦੋ ਦਿਨ ਪਹਿਲਾਂ ਹੀ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਰੂਸ ਦੇ ਇਯਾਨ ਨੈਪੋਮਨਿਆਚੀ  ਕ੍ਰਮਵਾਰ ਅਮਰੀਕਾ ਦੇ ਫਾਬਿਆਨੋ ਕਰੂਆਨਾ ਤੇ ਰੂਸ ਦੇ ਅਰਟਮਿਵ ਬਲਾਦਿਸਲਾਵ ਨੂੰ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪਹੁੰਚ ਗਏ ਸਨ ਤੇ ਹੁਣ ਚੀਨ ਦਾ ਡਿੰਗ ਲੀਰੇਨ ਤੇ ਨੀਦਰਲੈਂਡ ਦਾ ਅਨੀਸ਼ ਗਿਰੀ ਵੀ ਕ੍ਰਮਵਾਰ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੇ ਰੂਸ ਦੇ ਅਲੈਂਗਜ਼ੈਂਡਰ ਗ੍ਰੀਸਚੁਕ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚ ਗਏ । ਕਾਰਲਸਨ ਤੇ ਨੈਪੋਮਨਿਆਚੀ ਤੋਂ ਬਾਅਦ ਅਨੀਸ਼ ਗਿਰੀ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਤੇ ਵੱਡੀ ਗੱਲ ਇਹ ਰਹੀ ਕਿ ਉਸ ਨੇ ਸਾਰੇ 8 ਮੁਕਾਬਲੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਤਾਂ ਡਰਾਅ ਖੇਡੇ ਪਰ ਦੋਵੇਂ ਟਾਈਬ੍ਰੇਕ ਵਿਚ ਜਿੱਤ ਹਾਸਲ ਕਰਦੇ ਹੋਏ ਦੋਵੇਂ ਦਿਨ 4-3 ਨਾਲ ਜਿੱਤ ਦਰਜ ਕੀਤੀ ਤੇ ਬੈਸਟ ਆਫ ਥ੍ਰੀ ਦਾ ਕੁਆਰਟਰ ਫਾਈਨਲ 2-0 ਨਾਲ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਜੇਕਰ ਗੱਲ ਕੀਤੇ ਜਾਵੇ ਲੀਰੇਨ ਦੀ ਤਾਂ ਉਸਦਾ ਸਫਰ ਇੰਨਾ ਆਸਾਨ ਨਹੀਂ ਰਿਹਾ। ਸਭ ਤੋਂ ਪਹਿਲਾਂ ਉਸ ਨੇ ਨਾਕਾਮੁਰਾ ਨੂੰ 2.5-1.5 ਨਾਲ ਹਰਾਇਆ ਤੇ ਉਸ ਤੋਂ ਬਾਅਦ ਨਾਕਾਮੁਰਾ ਨੇ ਵਾਪਸੀ ਕਰਦੇ ਹੋਏ 4-3 ਨਾਲ ਜਿੱਤ ਦਰਜ ਕਰਦੇ ਹੋਏ ਵਾਪਸੀ ਕਰ ਲਈ ਪਰ ਆਖਰੀ ਤੇ ਤੀਜੇ ਮੁਕਾਬਲੇ ਵਿਚ ਡਿੰਗ ਲੀਰੇਨ ਨੇ 2.5-0.5 ਨਾਲ ਜਿੱਤ ਦਰਜ ਕੀਤੀ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਹੁਣ ਸੈਮੀਫਾਈਨਲ ਵਿਚ ਨਾਰਵੇ ਦੇ ਮੈਗਨਸ ਕਾਰਲਸਨ ਦੇ ਸਾਹਮਣੇ ਚੀਨ ਦਾ ਡਿੰਗ ਲੀਰੇਨ ਤੇ ਰੂਸ ਦੇ ਨੈਪੋਮਨਿਆਚੀ ਦੇ ਸਾਹਮਣੇ ਨੀਦਰਲੈਂਡ ਦਾ ਅਨੀਸ਼ ਗਿਰੀ ਹੋਵੇਗਾ।

LEAVE A REPLY

Please enter your comment!
Please enter your name here