ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

0
262

ਅਜੌਕੇ ਸਮੇਂ ਵਿਚ ਲੋਕਾਂ ਨੂੰ ਬਾਹਰ ਤੋਂ ਗਲਤ ਖਾਣ-ਪੀਣ ਦੀਆਂ ਆਦਤਾਂ ਪੈ ਗਈਆਂ ਹਨ, ਜਿਸ ਕਾਰਨ ਪੇਟ ਦੀ ਚਰਬੀ ਦਾ ਵਧਣਾ ਅਤੇ ਮੋਟਾਪਾ ਇਕ ਆਮ ਸਮੱਸਿਆ ਬਣ ਗਈ ਹੈ। ਮਸਾਲੇਦਾਰ ਚੀਜ਼ਾਂ ਖਾਣ ਨਾਲ ਲੋਕਾਂ ਦਾ ਪੇਟ ਬਾਹਰ ਨੂੰ ਨਿਕਲਣਾ ਸ਼ੁਰੂ ਹੋ ਗਿਆ ਹੈ। ਬਾਹਰ ਨਿਕਲੇ ਹੋਏ ਪੇਟ ਨੂੰ ਅੰਦਰ ਕਰਨ ਲਈ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਕੁਝ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ। ਅਜਿਹਾ ਕਰਨ ’ਤੇ ਵੀ ਉਨ੍ਹਾਂ ਦਾ ਮੋਟਾਪਾ ਘੱਟ ਨਹੀਂ ਹੋ ਰਿਹਾ। ਮੋਟਾਪੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਆਦਿ ਇਨ੍ਹਾਂ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ।

1. ਟਮਾਟਰ: 
ਰੋਜ਼ਾਨਾ ਸਵੇਰੇ ਉੱਠਣ ਤੋਂ ਥੋੜੀ ਦੇਰ ਬਾਅਦ ਖਾਲੀ ਪੇਟ ਕੱਚਾ ਟਮਾਟਰ ਖਾਓ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਕੰਟਰੋਲ ਹੁੰਦੀ ਹੈ। ਇਸ ਕਰਕੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਅਤੇ ਤੁਹਾਡਾ ਕੁਝ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ।

2. ਪਪੀਤਾ: 
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ। ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਪੇਟ ਭਰ ਕੇ ਪਪੀਤਾ ਖਾਓ, ਕਿਉਂਕਿ ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ। ਜਿਸ ਨਾਲ ਭਾਰ ਨਹੀਂ ਵਧਦਾ।

3. ਐਲੋਵੀਰਾ ਅਤੇ ਆਂਵਲਾ
ਹਰ ਰੋਜ਼ ਸਵੇਰੇ ਉੱਠਦੇ ਸਾਰ ਖਾਲੀ ਪੇਟ 1-1 ਚਮਚ ਐਲੋਵੀਰਾ ਅਤੇ ਆਮਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘਟਣ ਲੱਗ ਜਾਵੇਗਾ।

4. ਸੌਂਫ: 
ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌ ਫੁੱਟ ਪਾ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ।

5. ਸ਼ਹਿਦ ਅਤੇ ਦਾਲਚੀਨੀ: 
1 ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਪੀਓ। ਇਸ ਨਾਲ ਵੀ ਭਾਰ ਘੱਟ ਹੋਣ ਲੱਗ ਜਾਵੇਗਾ।

6. ਅਦਰਕ:
ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਓ। ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟ ਜਾਵੇਗਾ।

LEAVE A REPLY

Please enter your comment!
Please enter your name here