ਟੈਕਸਾਸ ‘ਚ 2 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ

0
166

ਅਮਰੀਕਾ ‘ਚ ਦੱਖਣੀ ਟੈਕਸਾਸ ਦੇ ਮੈਕਏਲੇਨ ‘ਚ 2 ਪੁਲਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੈਕਏਲੇਨ ਦੇ ਮੇਅਰ ਜਿਮ ਡਾਰਲਿੰਗ ਨੇ ਟਵੀਟ ਕਰ ਕਿਹਾ ਕਿ ਅੱਜ ਅਸੀਂ ਆਪਣੇ 2 ਬਹਾਦਰ ਪੁਲਸ ਮੁਲਾਜ਼ਮ ਏਡੇਮਮਿਰੋ ਗਾਰਜਾ (45) ਅਤੇ ਇਸਮਾਈਲ ਸ਼ਾਵੇਜ (39) ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਲਈ ਦੁੱਖ ਤੇ ਹਮਦਰਦੀ। ਪੁਲਸ ਮੁਤਾਬਕ ਗੋਲੀ ਮਾਰਨ ਵਾਲਾ ਸ਼ੱਕੀ ਏਲਡਨ ਕਾਰਾਮਿਲੋ (23) ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕਿਆ ਸੀ ਪਰ ਪੁਲਸ ਅਧਿਕਾਰੀਆਂ ਨੂੰ ਇਹ ਨਹੀਂ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ।

LEAVE A REPLY

Please enter your comment!
Please enter your name here