ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਕੋਵਿਡ-19 ਕਾਰਨ ਟੀ-20 ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਅਕਤੂਬਰ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਕਰਨਾ ਸਹੀ ਹਹੇਗਾ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਵਿਸ਼ਵ ਪੱਧਰੀ ਸਿਹਤ ਸਮੱਸਿਆ ਕਾਰਨ ਮੁਲਤਵੀ ਕੀਤੇ ਗਏ ਆਈ. ਪੀ. ਐੱਲ. ਨੂੰ ਅਕਤੂਬਰ-ਨਵੰਬਰ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।