ਟੀ.ਵੀ. ਚੈਨਲ ਦੇ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ, 3 ਗ੍ਰਿਫਤਾਰ

0
138

 ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਫੇਫਨਾ ਥਾਣਾ ਖੇਤਰ ‘ਚ ਸੋਮਵਾਰ ਰਾਤ ਇੱਕ ਟੀ.ਵੀ. ਚੈਨਲ ਦੇ ਪੱਤਰਕਾਰ ਰਤਨ ਸਿੰਘ ਦੀ ਗੋਲੀ ਮਾਰ ਕੇ ਕਥਿਤ ਰੂਪ ਨਾਲ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੱਤਰਕਾਰ ਦੀ ਹੱਤਿਆ ‘ਤੇ ਬਲੀਆ ਦੇ ਏ.ਐੱਸ.ਪੀ. ਸੰਜੇ ਯਾਦਵ ਨੇ ਦੱਸਿਆ, ‘ਰਤਨ ਸਿੰਘ ਦੀ ਸੋਮਵਾਰ ਰਾਤ ਫੇਫਨਾ ਪਿੰਡ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੇ ਸਮੇਂ ਫੇਫਨਾ ਪਿੰਡ ‘ਚ ਉਹ ਆਪਣੇ ਘਰ ਵੱਲ ਜਾ ਰਹੇ ਸਨ।’

ਦੂਜੇ ਪਾਸੇ ਲਖਨਊ ‘ਚ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ‘ਚ ਤਿੰਨ ਲੋਕ ਅਰਵਿੰਦ ਸਿੰਘ, ਦਿਨੇਸ਼ ਸਿੰਘ ਅਤੇ ਸੁਨੀਲ ਕੁਮਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬਲੀਆ ਪੁਲਸ ਨੇ ਦੱਸਿਆ ਕਿ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਪੱਤਰਕਾਰ ਰਤਨ ਸਿੰਘ  ਦਾ ਆਪਣੇ ਗੁਆਂਢੀ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਅੱਜ ਸ਼ਾਮ ਫਿਰ ਦੋਵਾਂ ਧਿਰਾਂ ‘ਚ ਲੜਾਈ ਹੋਈ, ਉਸੇ ਦੌਰਾਨ ਗੁਆਂਢੀ ਨੇ ਗੋਲੀ ਮਾਰ ਦਿੱਤੀ। ਦੋਸ਼ੀ ਦਿਨੇਸ਼ ਸਿੰਘ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ। ਪੁਲਸ ਕਾਰਵਾਈ ‘ਚ ਲੱਗੀ ਹੈ।

ਦੱਸ ਦਈਏ ਕਿ ਪੁਲਸ ਨੇ ਰਤਨ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਤਨ ਸਿੰਘ ਦੀ ਹੱਤਿਆ ‘ਤੇ ਬਲੀਆ ਸ਼ਰਮਜੀਵੀ ਪੱਤਰਕਾਰ ਯੂਨੀਅਨ ਨੇ ਡੂੰਘਾ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

LEAVE A REPLY

Please enter your comment!
Please enter your name here