ਟਵਿੱਟਰ ਦੇ ਸੀ. ਈ. ਓ. ਜੈਕ ਡੋਰਸੀ ਵੱਲੋਂ ਕੀਤੇ ਗਏ ਸਭ ਤੋਂ ਪਹਿਲੇ ਟਵੀਟ ਦੀ 24 ਲੱਖ ਡਾਲਰ ਦੀ ਬੋਲੀ ਲੱਗੀ ਹੈ। ਭਾਰਤ ਦੀ ਕਰੰਸੀ ਵਿਚ ਇਹ ਕੀਮਤ ਲਗਭਗ 18 ਕਰੋੜ ਰੁਪਏ ਹੈ। ਆਪਣੇ ਸਭ ਤੋਂ ਪਹਿਲੇ ਟਵੀਟ ਦੀ ਨੀਲਾਮੀ ਤੋਂ ਮਿਲੇ ਪੈਸੇ ਨੂੰ ਡੋਰਸੀ ਬਿੱਟਕੁਆਇੰਸ ਦੇ ਰੂਪ ਵਿਚ ਦਾਨ ਦੇਣ ਵਾਲੇ ਹਨ। ਦੱਸ ਦਈਏ ਕਿ ਡੋਰਸੀ ਨੇ ਸਭ ਤੋਂ ਪਹਿਲਾਂ ਟਵੀਟ 6 ਮਾਰਚ, 2006 ਨੂੰ ਕੀਤਾ ਸੀ। ਡੋਰਸੀ ਨੇ ਆਪਣੇ ਇਸ ਟਵੀਟ ਵਿਚ ਲਿੱਖਿਆ ਸੀ ਕਿ ‘ਜਸਟ ਸੈਂਟਿੰਗ ਅਪ ਮਾਏ ਟਵਿੱਟਰ।’15 ਸਾਲ ਪੁਰਾਣੇ ਇਸ ਟਵੀਟ ਨੂੰ ‘ਵੈਲਿਊਏਬਲਸ’ ਨਾਮੀ ਇਕ ਪਲੇਟਫਾਰਮ ‘ਤੇ ਐੱਨ. ਐੱਫ. ਟੀ. (ਨਾਨ ਫੰਗੀਬਲ ਟੋਕਨ) ਸਬੰਧੀ ਨੀਲਾਮੀ ਲਈ ਰੱਖਿਆ ਗਿਆ। ਡੋਰਸੀ ਦੇ ਇਸ ਟਵੀਟ ਲਈ ਸਭ ਤੋਂ ਵੱਧ ਬੋਲੀ ਟੈੱਕ ਕੰਪਨੀ ਬ੍ਰਿਜ ਓਰੇਕਲ ਦੇ ਸੀ. ਈ. ਓ. ਸੀਨਾ ਏਸਟਾਵੀ ਵੱਲੋਂ ਲਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ।ਡੋਰਸੀ ਦੇ ਇਸ ਤੋਂ ਪਹਿਲਾਂ ਆਪਣੇ ਇਕ ਟਵੀਟ ਵਿਚ ਕਿਹਾ ਸੀ ਕਿ 21 ਮਾਰਚ ਨੂੰ ਨੀਲਾਮੀ ਖਤਮ ਹੋਵੇਗੀ। ਇਸ ਤੋਂ ਮਿਲੀ ਧਨ ਰਾਸ਼ੀ ਨੂੰ ਤੁਰੰਤ ਹੀ ਬਿੱਟਕੁਆਇੰਨ ਵਿਚ ਤਬਦੀਲ ਕਰ ਲਿਆ ਜਾਵੇਗਾ। ਇਸ ਨੂੰ ਮੁੜ ਗਿਵਡਿਰੇਕਟਲੀ ਅਫਰੀਕਾ ਰਿਸਪਾਂਸ ਨੂੰ ਭੇਜ ਦਿੱਤਾ ਜਾਵੇਗਾ। ਟਵਿੱਟਰ ‘ਤੇ ਜੈਕ ਡੋਰਸੀ ਦਾ 15 ਸਾਲ ਪੁਰਾਣਾ ਟਵੀਟ ਹੁਣ ਤੱਕ ਦੇ ਸਭ ਤੋਂ ਮਸ਼ਹੂਰ ਟਵੀਟਾਂ ਵਿਚੋਂ ਇਕ ਹੈ।ਐੱਨ. ਐੱਫ. ਟੀ. ਇਕ ਈਥੇਰੀਅਮ ਬਲਾਕ-ਚੇਨ ‘ਤੇ ਡਿਜੀਟਲ ਚੀਜ਼ ਹੈ। ਐੱਨ. ਐੱਫ. ਟੀ. ਲੋਕਾਂ ਨੂੰ ਯੂਨਿਕ ਡਿਜੀਟਲ ਆਇਟਮਸ ਨੂੰ ਖਰੀਦਣ ਅਤੇ ਵੇਚਣ ਦੀ ਇਜਾਜ਼ਤ ਦਿੰਦੀ ਹੈ। ਨਾਲ ਹੀ ਇਹ ਵੀ ਰਿਕਾਰਡ ਰੱਖਦੀ ਹੈ ਕਿ ਬਲਾਕ-ਚੇਨ ਦੀ ਵਰਤੋਂ ਕਰ ਕੇ ਕਿਸੇ ਨੇ ਉਨ੍ਹਾਂ ਚੀਜ਼ਾਂ ਦੀ ਔਨਰਸ਼ਿਪ ਲਈ ਹੈ। ਨਾਨ ਫੰਗੀਬਲ ਦਾ ਭਾਵ ਹੈ ਕਿ ਕੋਈ ਵਿਅਕਤੀ ਕਿਸੇ ਡਿਜੀਟਲ ਆਇਟਮਸ ਨੂੰ ਬਰਾਬਰ ਦੀ ਕੀਮਤ ‘ਤੇ ਕਿਸੇ ਹੋਰ ਚੀਜ਼ ਨਾਲ ਬਦਲ ਨਹੀਂ ਸਕਦਾ। ਵੈਲਿਊਬਲਸ ਮੁਤਾਬਕ ਡੋਰਸੀ ਦਾ ਸਭ ਤੋਂ ਪਹਿਲਾਂ ਟਵੀਟ, ਟਵੀਟ ਦੇ ਡਿਜੀਟਲ ਸਰਟੀਫਿਕੇਟ ਦੇ ਰੂਪ ਵਿਚ ਹੈ। ਇਸ ਇਸ ਲਈ ਯੂਨਿਕ ਹੈ ਕਿਉਂਕਿ ਇਹ ਕ੍ਰੀਏਟਰ ਵੱਲੋਂ ਸਾਈਨ ਕੀਤਾ ਹੋਇਆ ਅਤੇ ਵੈਰੀਫਾਈਡ ਹੈ।