ਟਰੰਪ ਨੇ ਟਵੀਟ ਕੀਤਾ ਕਿ ਰੂਸ ਦੇ ਇਨਾਮ ਦੇ ਦੋਸ਼ ਵਾਲੀਆਂ ਖਬਰਾਂ ਫਰਜ਼ੀ

0
228

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਨਾਂ ਦੋਸ਼ਾਂ ਨੂੰ ਫਰਜ਼ੀ ਖਬਰਾਂ ਦੱਸ ਕੇ ਖਾਰਿਜ਼ ਕਰ ਦਿੱਤਾ ਕਿ ਰੂਸ ਨੇ ਅਫਗਾਨਿਸਤਾਨ ਵਿਚ ਅਮਰੀਕੀ ਫੌਜੀਆਂ ਨੂੰ ਮਾਰਨ ‘ਤੇ ਇਨਾਮ ਰੱਖਿਆ ਸੀ। ਟਰੰਪ ਨੇ ਕਿਹਾ ਕਿ ਦੋਸ਼ਾਂ ਦੀਆਂ ਇਹ ਖਬਰਾਂ ਮੈਨੂੰ ਅਤੇ ਰਿਪਬਲਿਰਨ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈਆਂ ਗਈਆਂ। ਸਾਂਸਦ ਇਨਾਂ ਦੋਸ਼ਾਂ ‘ਤੇ ਜਵਾਬ ਮੰਗ ਰਹੇ ਹਨ, ਉਥੇ ਡੈਮੋਕ੍ਰੇਟ ਪਾਰਟੀ ਦੇ ਲੋਕਾਂ ਨੇ ਟਰੰਪ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਅੱਗੇ ਝੁੱਕਦੇ ਹੋਏ ਅਮਰੀਕੀ ਫੌਜੀਆਂ ਦੀ ਜਾਨ ਜ਼ੋਖਮ ਵਿਚ ਪਾਉਣ ਦਾ ਦੋਸ਼ ਲਗਾਇਆ ਹੈ।ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਵਿਚ ਕੋਈ ਖੁਫੀਆ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਰੂਸ ਨੇ ਇਨਾਮ ਰੱਖਿਆ ਹੈ ਕਿਉਂਕਿ ਇਸ ਗੱਲ ਦੇ ਕੋਈ ਪ੍ਰਮਾਣ ਨਹੀਂ ਸਨ। ਇਸ ਤਰ੍ਹਾਂ ਦੇ ਖੁਫੀਆਂ ਆਕਲਨ ਦੀਆਂ ਖਬਰਾਂ ਸਭ ਤੋਂ ਪਹਿਲਾਂ ਨਿਊਯਾਰਕ ਟਾਈਮਸ ਨੇ ਪ੍ਰਕਾਸ਼ਿਤ ਕੀਤੀਆਂ, ਜਿਸ ਤੋਂ ਬਾਅਦ ਅਮਰੀਕਾ ਖੁਫੀਆ ਅਧਿਕਾਰੀਆਂ ਅਤੇ ਹੋਰ ਨੇ ਜ਼ਿਆਦਾ ਜਾਣਕਾਰੀ ਦੇ ਨਾਲ ਏ. ਪੀ. ਨਾਲ ਇਸ ਪੁਸ਼ਟੀ ਕੀਤੀ। ਟਰੰਪ ਨੇ ਟਵੀਟ ਕੀਤਾ ਕਿ ਰੂਸ ਨੇ ਇਨਾਮ ਐਲਾਨ ਕਰਨ ਦੀ ਖਬਰ ਸਿਰਫ ਫਰਜ਼ੀ ਕਹਾਣੀ ਹੈ ਜੋ ਸਿਰਫ ਮੈਨੂੰ ਅਤੇ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਹੈ। ਉਨ੍ਹਾਂ ਨੇ ਆਖਿਆ ਕਿ ਖੁਫੀਆ ਸੂਤਰ ਹੈ ਹੀ ਨਹੀਂ, ਜਿਵੇਂ ਕਿ ਖਬਰ ਹੈ ਹੀ ਨਹੀਂ। ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ ਨੇ ਕਿਹਾ ਕਿ ਸ਼ੁਰੂਆਤ ਵਿਚ ਖੁਫੀਆ ਜਾਣਕਾਰੀ ਰਾਸ਼ਟਰਪਤੀ ਦੇ ਧਿਆਨ ਵਿਚ ਨਹੀਂ ਲਿਆਂਦੀ ਗਈ ਕਿਉਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਸੀ ਅਤੇ ਖੁਫੀਆ ਅਧਿਕਾਰੀਆਂ ਵਿਚ ਵੀ ਇਸ ਨੂੰ ਲੈ ਕੇ ਸਹਿਮਤੀ ਨਹੀਂ ਸੀ।

LEAVE A REPLY

Please enter your comment!
Please enter your name here