ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਕਲਾਹੋਮਾ ਸੂਬੇ ਤੋਂ ਆਪਣੀ ਚੋਣ ਰੈਲੀ ਦੀ ਫਿਰ ਤੋਂ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਬਾਅਦ ਉਹ ਟੈਕਸਾਸ, ਫਲੋਰੀਡਾ, ਐਰੀਜੋਨਾ ਅਤੇ ਉੱਤਰੀ ਕੈਰੋਲਾਈਨਾ ਸੂਬਿਆਂ ਵਿਚ ਵੀ ਰੈਲੀਆਂ ਕਰਨਗੇ। ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਤਿੰਨ ਮਹੀਨੇ ਤੋਂ ਉਨ੍ਹਾਂ ਨੇ ਚੋਣ ਰੈਲੀਆਂ ਮੁਲਤਵੀ ਕਰ ਰੱਖੀਆਂ ਸਨ। ਟਰੰਪ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਚੀ ਚੋਣ ਵਿਚ ਮੁੜ ਮੈਦਾਨ ਵਿਚ ਹਨ। ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਤੋਂ ਉਨ੍ਹਾਂ ਦੇ ਮੁੱਖ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਹਨ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ਅਸੀਂ ਹੁਣ ਆਪਣੀਆਂ ਰੈਲੀਆਂ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਨ। ਅਸੀਂ ਰੈਲੀਆਂ ਵਿਚ ਜ਼ਬਰਦਸਤ ਬੜ੍ਹਤ ਹਾਸਲ ਕੀਤੀ ਹੈ। ਅਸੀਂ ਆਪਣੀਆਂ ਰੈਲੀਆਂ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਓਕਲਹਾਮਾ ਦੇ ਟੁਲਸਾ ਤੋਂ ਸ਼ੁਰੂਆਤ ਕਰਾਂਗੇ। ਓਕਲਹਾਮਾ ਇਕ ਖੂਬਸੂਰਤ ਸਥਾਨ ਹੈ। ਅਸੀਂ ਫਲੋਰੀਡਾ ਵੀ ਜਾ ਰਹੇ ਹਾਂ, ਫਲੋਰੀਡਾ, ਟੈਕਸਾਸ ਵਿਚ ਰੈਲੀਆਂ ਕਰਾਂਗੇ। ਇਹ ਸਾਰੀਆਂ ਵੱਡੀਆਂ ਰੈਲੀਆਂ ਹੋਣਗੀਆਂ। ਅਸੀਂ ਐਰੀਜੋਨਾ ਵੀ ਜਾਵਾਂਗੇ। ਅਸੀਂ ਸਹੀ ਸਮਾਂ ਆਉਣ ‘ਤੇ ਉੱਤਰੀ ਕੈਰੋਲਾਈਨਾ ਜਾਵਾਂਗੇ।