ਟਰੰਪ ਨੇ ਅਮਰੀਕਾ ‘ਚ ਕੁਝ ਚੀਨੀ ਵਿਦਿਆਰਥੀਆਂ ‘ਤੇ ਲਗਾਈ ਪਾਬੰਦੀ

0
166

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਬੰਧ ਰੱਖਣ ਵਾਲੇ ਕੁਝ ਚੀਨੀ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ਦੇ ਦੇਸ਼ ਵਿਚ ਦਾਖਲ ਹੋਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅਮਰੀਕਾ ਤੋਂ ਬੌਧਿਕ ਜਾਇਦਾਦ ਅਤੇ ਤਕਨਾਲੋਜੀ ਹਾਸਲ ਕਰਨ ਲਈ ਗ੍ਰੈਜੁਏਟ ਵਿਦਿਆਰਥੀਆਂ ਦੀ ਵਰਤੋਂ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਚੀਨ ਆਪਣੇ ਕੁਝ ਵਿਦਿਆਰਥੀਆਂ ਜ਼ਿਆਦਾਤਰ ਪੋਸਟ ਗ੍ਰੈਜੁਏਟ ਅਤੇ ਸ਼ੋਧ ਕਰਤਾਵਾਂ ਦੀ ਵਰਤੋਂ ਬੌਧਿਕ ਜਾਇਦਾਦ ਨੂੰ ਇਕੱਠਾ ਕਰਨ ਲਈ ਕਰਦਾ ਹੈ। ਇਸ ਲਈ ਪੀ.ਐੱਲ.ਏ. ਨਾਲ ਜੁੜੇ ਚੀਨੀ ਵਿਦਿਆਰਥੀ ਜਾਂ ਸ਼ੋਧ ਕਰਤਾਵਾਂ ਦੀ ਚੀਨੀ ਅਧਿਕਾਰੀਆਂ ਦੇ ਹੱਥੋਂ ਵਰਤੋਂ ਹੋਣ ਦਾ ਖਤਰਾ ਜ਼ਿਆਦਾ ਹੈ ਅਤੇ ਇਹ ਚਿੰਤਾ ਦਾ ਕਾਰਨ ਹੈ। ਉਹਨਾਂ ਨੇ ਕਿਹਾ,”ਇਸ ਸਥਿਤੀ ਨੂੰ ਦੇਖਦੇ ਹੋਏ ਮੈਂ ਫੈਸਲਾ ਲਿਆ ਕਿ ਅਮਰੀਕਾ ਵਿਚ ਪੜ੍ਹਾਈ ਜਾਂ ਸ਼ੋਧ ਕਰਨ ਲਈ ‘ਐੱਫ’ (F) ਜਾਂ ‘ਜੇ’ (J) ਵੀਜ਼ਾ ਮੰਗਣ ਵਾਲੇ ਕੁਝ ਚੀਨੀ ਨਾਗਰਿਕਾਂ ਦਾ ਆਉਣਾ ਅਮਰੀਕਾ ਦੇ ਹਿੱਤਾਂ ਲਈ ਖਤਰਨਾਕ ਹੋਵੇਗਾ।” ਚੀਨ ਨੇ ਅਮਰੀਕਾ ਵਿਚ ਉਸ ਦੇ ਵਿਦਿਆਰਥੀਆਂ ‘ਤੇ ਪਾਬੰਦੀ ਲਗਾਉਣ ਦੀ ਟਰੰਪ ਦੀ ਧਮਕੀ ਨੂੰ ਸ਼ੁੱਕਰਵਾਰ ਨੂੰ ਨਸਲਵਾਦੀ ਦੱਸਿਆ ਸੀ।

LEAVE A REPLY

Please enter your comment!
Please enter your name here