ਟਰੂਡੋ ਸਰਕਾਰ ਡਿੱਗਣ ‘ਤੇ ਮੰਡਰਾ ਰਹੇ ਖਤਰੇ ‘ਚ ਮਲਾਹ ਬਣੇ ਸਿੰਘ

0
208

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਵਿਸ਼ਵਾਸਮਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੀ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕੋਵਿਡ-19 ਮਹਾਮਾਰੀ ਵਿਚਕਾਰ ਡਿੱਗਣ ਦਾ ਕੋਈ ਖਤਰਾ ਨਹੀਂ ਹੈ। ਉਹ ਇਸ ਲਈ ਕਿਉਂਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਲਿਬਰਲਜ਼ ਵੱਲੋਂ ਆਰ. ਸੀ. ਐੱਮ. ਪੀ. ‘ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਸੰਘੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕੋਵਿਡ-19 ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ‘ਤੇ ਦਬਾਅ ਬਣਾਉਣਾ ਜਾਰੀ ਰੱਖੇਗੀ ਅਤੇ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।

ਸਿੰਘ ਦਾ ਕਹਿਣਾ ਹੈ ਕਿ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਹੈ। ਹਾਲ ਹੀ ‘ਚ ਸੰਯੁਕਤ ਰਾਜ ਅਮਰੀਕਾ ਦੇ ਮਿੰਨੀਪੋਲਿਸ ‘ਚ 46 ਸਾਲਾ ਜਾਰਜ ਫਲਾਈਡ ਦੀ ਮੌਤ ਨੂੰ ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਦੁਖਦਾਈ ਕਰਾਰ ਦਿੰਦੇ ਹੋਏ ਕੈਨੇਡਾ ‘ਚ ਵੀ ਨਸਲਵਾਦ ਵਿਰੋਧੀ ਭਾਵਨਾਵਾਂ ਨੂੰ ਖਤਮ ਕਰਨ ਲਈ ਕੈਨੇਡੀਅਨਾਂ ਨੂੰ ਸਮੂਹਕ ਤੌਰ ‘ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ।

LEAVE A REPLY

Please enter your comment!
Please enter your name here