ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮੁਰਮੂ ਨੇ ਕੀਤੀ ਭਾਜਪਾ ਨੇਤਾ ਤੇ ਪਰਿਵਾਰ ਦੇ ਕਤਲ ਦੀ ਨਿੰਦਾ

0
143

ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਬਾਂਦੀਪੋਰਾ ਜ਼ਿਲ੍ਹੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਕਤਲ ਦੀ ਵੀਰਵਾਰ ਨੂੰ ਸਖਤ ਨਿੰਦਾ ਕੀਤੀ। ਭਾਜਪਾ ਨੇਤਾ ਸ਼ੇਖ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਬਸ਼ੀਰ ਅਹਿਮਦ ਅਤੇ ਭਰਾ ਉਮਰ ਬਸ਼ੀਰ ਦੀ ਅੱਤਵਾਦੀਆਂ ਨੇ ਬੁੱਧਵਾਰ ਰਾਤ ਬੇਹੱਦ ਕਰੀਬ ਤੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਸਮੇਂ ਉਹ ਤਿੰਨੋਂ ਆਪਣੀ ਦੁਕਾਨ ‘ਚ ਬੈਠੇ ਸਨ।ਤਿੰਨੋਂ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸ਼੍ਰੀ ਮੁਰਮੂ ਨੇ ਵੀਰਵਾਰ ਸਵੇਰੇ ਇਕ ਸੋਗ ਸੰਦੇਸ਼ ‘ਚ ਕਿਹਾ ਕਿ ਨਿਰਦੋਸ਼ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਮਨੁੱਖਤਾ ਵਿਰੁੱਧ ਹੈ ਅਤੇ ਇਸ ਕਾਇਰਾਨਾ ਕੰਮ ਦੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਅਤੇ ਈਸ਼ਵਰ ਤੋਂ ਮਰਹੂਮ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ।

LEAVE A REPLY

Please enter your comment!
Please enter your name here