ਜੰਮੂ-ਕਸ਼ਮੀਰ ‘ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ‘ਚ ਇਕ ਜਨਾਨੀ ਦੀ ਮੌਤ, ਇਕ ਜ਼ਖਮੀ

0
136

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਮੋਹਰੀ ਇਲਾਕਿਆਂ ‘ਚ ਪਾਕਿਸਤਾਨੀ ਫੌਜ ਵਲੋਂ ਮੰਗਲਵਾਰ ਦੇਰ ਰਾਤ ਕੀਤੀ ਗਈ ਗੋਲੀਬਾਰੀ ‘ਚ 65 ਸਾਲਾ ਜਨਾਨੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਲਾਕੋਟ ਅਤੇ ਮੇਂਢਰ ਸੈਕਟਰ ‘ਚ ਸਰਹੱਦ ਪਾਰ ਤੋਂ ਗੋਲੀਬਾਰੀ ਦੇਰ ਰਾਤ ਕਰੀਬ 2 ਵਜੇ ਸ਼ੁਰੂ ਹੋਈ, ਜਿਸ ਦੇ ਜਵਾਬ ‘ਚ ਭਾਰਤੀ ਫੌਜ ਨੇ ਵੀ ਕਾਰਵਾਈ ਕੀਤੀ।ਉਨ੍ਹਾਂ ਨੇ ਦੱਸਿਆ ਕਿ ਇਸ ‘ਚ 2 ਜਨਾਨੀਆਂ- ਰੇਸ਼ਮ ਬੀ ਅਤੇ ਹਕਮ ਬੀ- ਲਾਨਜੋਤੇ ਪਿੰਡ ‘ਚ ਪਾਕਿਸਤਾਨੀ ਗੋਲੀਬਾਰੀ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਰੇਸ਼ਮ ਬੀ ਦੀ ਬਾਅਦ ‘ਚ ਮੌਤ ਹੋ ਗਈ, ਜਦੋਂ ਕਿ ਹਕਮ ਬੀ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਦੇਰ ਰਾਤ 2 ਵਜੇ ਮੋਰਟਾਰ ਨਾਲ ਭਾਰੀ ਗੋਲੀਬਾਰੀ ਕਰ ਕੇ ਬਿਨਾਂ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕੀਤੀ। ਬੁਲਾਰੇ ਨੇ ਦੱਸਿਆ ਕਿ ਦੋਹਾਂ ਪਾਸਿਓਂ ਗੋਲੀਬਾਰੀ 45 ਮਿੰਟ ਤੱਕ ਜਾਰੀ ਰਹੀ। ਉਨ੍ਹਾਂ ਨੇ ਕਿਹਾ ਕਿ ਜਵਾਬੀ ਕਾਰਵਾਈ ‘ਚ ਪਾਕਿਸਤਾਨ ‘ਚ ਕਿੰਨੇ ਲੋਕ ਹਤਾਹਤ ਹੋਏ, ਇਸ ਦੀ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ ਹੈ।

LEAVE A REPLY

Please enter your comment!
Please enter your name here