ਜੰਮੂ-ਕਸ਼ਮੀਰ : ਕੁਪਵਾੜਾ ‘ਚ ਨਸ਼ੀਲੇ ਪਦਾਰਥ ਅਤੇ ਅੱਤਵਾਦ ਦਾ ਮਾਡਿਊਲ ਦਾ ਪਰਦਾਫਾਸ਼

0
894

ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਐਤਵਾਰ ਨੂੰ ਨਸ਼ੀਲੇ ਪਦਾਰਥ-ਅੱਤਵਾਦ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 10 ਕਿਲੋਗ੍ਰਾਮ ਬਰਾਊਨ ਸ਼ੂਗਰ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਧਨਾ ਟਾਪ ‘ਤੇ ਜਾਂਚ ਦੌਰਾਨ ਸੁਰੱਖਿਆ ਦਸਤਿਆਂ ਨੇ 2 ਗੱਡੀਆਂ ‘ਚੋਂ ਨਸ਼ੀਲੇ ਪਦਾਰਥ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਉਨ੍ਹਾਂ ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਗੱਡੀਆਂ ਨੂੰ ਜ਼ਬਤ ਕੀਤਾ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਨਸ਼ੀਲੇ ਪਦਾਰਥ ਅਤੇ ਅੱਤਵਾਦ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 10 ਕਿਲੋਗ੍ਰਾਮ ਬਰਾਊਨ ਸ਼ੂਗਰ, ਇਕ ਏ.ਕੇ. ਰਾਈਫਲ, ਏ.ਕੇ. ਰਾਈਫਲ ਦੀਆਂ 4 ਮੈਗਜ਼ੀਨ, ਏ.ਕੇ. ਰਾਈਫਲ ਦੇ 76 ਕਾਰਤੂਸ, 2 ਪਿਸਤੌਲ, ਪਿਸਤੌਲ ਦੇ 90 ਕਾਰਤੂਸ ਅਤੇ 20 ਗ੍ਰਨੇਡ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here