ਜੰਗ ਨੂੰ ਦਿਮਾਗ ‘ਚ ਰੱਖ ਕੇ ਤਿਆਰ ਰਹੇ ਫ਼ੌਜ : ਸ਼ੀ ਜਿਨਪਿੰਗ

0
111

ਦੂਜੇ ਦੀ ਜ਼ਮੀਨ ਹਥਿਆਉਣ ਵਾਲੇ ਚੀਨ ਦੇ ਰਾਸ਼ਟਰਪਤੀ ਨੇ ਆਪਣੀ ਫ਼ੌਜ ਨੂੰ ਜੰਗ ਲਈ ਤਿਆਰ ਰਹਿਣ ਲਈ ਕਿਹਾ ਹੈ। ਚੀਨ ਦੇ ਗੁਆਂਗਡੋਂਗ ਇਲਾਕੇ ਦੇ ਇਕ ਫ਼ੌਜੀ ਅੱਡੇ ‘ਤੇ ਸ਼ੀ ਜਿਨਪਿੰਗ ਨੇ ਇਹ ਗੱਲ ਆਖੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਰੀਨ ਕਾਰਪਸ ਦੇ ਮੁੱਖ ਦਫ਼ਤਰ ਦਾ ਦੌਰਾ ਕਰ ਕੇ ਉੱਥੇ ਮੌਜੂਦ ਫ਼ੌਜੀਆਂ ਨੂੰ ਖੁਦ ਨੂੰ ਇਲੀਟ ਫੋਰਸ ਵਜੋਂ ਵਿਕਸਿਤ ਕਰਨ ਲਈ ਕਿਹਾ। ਇਲੀਟ ਫੋਰਸ ਉਹ ਸੁਰੱਖਿਆ ਬਲ ਹੈ ਜੋ ਹਰ ਸਥਿਤੀ ਵਿਚ ਫੌਰੀ ਜਵਾਬੀ ਕਾਰਵਾਈ ਕਰਨ ਵਿਚ ਸਮਰੱਥ ਹੁੰਦਾ ਹੈ। ਚੀਨ ਵਿਚ ਫ਼ੌਜ ਨੇ ਮਰੀਨ ਕਾਰਪਸ ਨੂੰ ਸਮੁੰਦਰੀ ਫ਼ੌਜ ਨੂੰ ਸਹਿਯੋਗ ਦੇਣ ਲਈ ਤਿਆਰ ਕੀਤਾ ਹੈ।

ਇਨ੍ਹਾਂ ਦੀ ਤਾਇਨਾਤੀ ਚੀਨ ਦੇ ਵਿਦੇਸ਼ੀ ਫ਼ੌਜੀ ਟਿਕਾਣਿਆਂ ‘ਤੇ ਕੀਤੀ ਜਾਵੇਗੀ। ਚੀਨ ਵਿਚ ਜਿਨਪਿੰਗ ਰਾਸ਼ਟਰਪਤੀ ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹੋਣ ਨਾਲ ਹੀ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵੀ ਹੈ, ਜੋ ਫ਼ੌਜੀ ਬਲਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ।

ਮੰਗਲਵਾਰ ਨੂੰ ਉਨ੍ਹਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਨੇਵੀ ਮਰੀਨ ਕਾਰਪਸ ਦੇ ਚਾਓਝੋਕ ਸਥਿਤ ਮੁੱਖ ਦਫ਼ਤਰ ਦਾ ਦੌਰਾ ਕੀਤਾ। ਮਰੀਨ ਕਾਰਪਸ ਦੇ 2017 ਵਿਚ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਜਿਨਪਿੰਗ ਉਨ੍ਹਾਂ ਦੇ ਮੁੱਖ ਦਫ਼ਤਰ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੀ ਖ਼ਬਰਾਂ ਆ ਰਹੀਆਂ ਹਨ ਕਿ ਅਮਰੀਕੀ ਕਾਂਗਰਸ ਤਾਇਵਾਨ ਨੂੰ ਅਤਿ ਆਧੁਨਿਕ ਹਥਿਆਰ ਦੇਣ ਦੇ ਲਈ ਤਿੰਨ ਡੀਲ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਦਾ ਕਰਾਰ ਜਵਾਬ ਦੇਵੇਗਾ।

 

LEAVE A REPLY

Please enter your comment!
Please enter your name here