ਅਫਰੀਕੀ ਮੂਲ ਦੇ ਕਾਲੇ ਨਾਗਰਿਕ ਜੌਰਜ ਫਲਾਈਡ ਨੂੰ ਗ੍ਰਿਫਤਾਰ ਕਰਨ ਵਾਲੀ ਮਿਨੀਆਪੋਲਿਸ ਦੇ ਦੋ ਪੁਲਸ ਅਧਿਕਾਰੀਆਂ ਦੇ ਸਰੀਰ ‘ਤੇ ਲੱਗੇ ਕੈਮਰੇ ਦੀ ਬੁੱਧਵਾਰ ਨੂੰ ਫੁਟੇਜ ਜਨਤਕ ਕੀਤੀ ਗਈ। ਇਹਨਾਂ ਫੁਟੇਜ ਵਿਚ ਫਲਾਈਡ ਨੂੰ ਡਰਿਆ-ਸਹਿਮਿਆ ਅਤੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਦੇਖਿਆ ਜਾ ਸਕਦਾ ਹੈ। ਇਹਨਾਂ ਫੁਟੇਜ ਵਿਚ ਫਲਾਈਡ ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਅਪੀਲ ਕਰ ਰਿਹਾ ਹੈ। ਉਹ ਕਹਿੰਦਾ ਹੈ,”ਮੈਂ ਕੋਈ ਬੁਰਾ ਵਿਅਕਤੀ ਨਹੀਂ ਹਾਂ।”