ਜੋ ਰੂਟ ਨੂੰ ਇਸ ਕ੍ਰਿਕਟਰ ‘ਚ ਦਿਖਦੀ ਹੈ ਬੇਨ ਸਟੋਕਸ ਦੀ ਝਲਕ

0
231

ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਉਪ ਕਪਤਾਨ ਬੇਨ ਸਟੋਕਸ ‘ਚ ਵਿਰਾਟ ਕੋਹਲੀ ਦੀ ਝਲਕ ਨਜ਼ਰ ਆਉਂਦੀ ਹੈ ਤੇ ਉਸਦਾ ਮੰਨਣਾ ਹੈ ਕਿ ਇਹ ਹਰਫਨਮੌਲਾ ਵੈਸਟਇੰਡੀਜ਼ ਦੇ ਵਿਰੁੱਧ 8 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਮੌਕਾ ਮਿਲਣ ‘ਤੇ ਭਾਰਤੀ ਕਪਤਾਨ ਦੀ ਹੀ ਤਰ੍ਹਾਂ ਮੋਰਚੇ ਤੋਂ ਅਗਵਾਈ ਕਰੇਗਾ। ਰੂਟ ਦੇ ਘਰ ਜੁਲਾਈ ‘ਚ ਦੂਜਾ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਜਿਸਦੀ ਵਜ੍ਹਾ ਨਾਲ ਉਹ ਇਕ ਜਾਂ ਦੋ ਮੈਚਾਂ ਤੋਂ ਬਾਹਰ ਰਹਿ ਸਕਦੇ ਹਨ। ਉਨ੍ਹਾਂ ਨੇ ਇਕ ਚੈਟ ਸ਼ੋ ‘ਚ ਕਿਹਾ ਕਿ ਵਿਰਾਟ ਖੁਦ ਜਿਸ ਤਰ੍ਹਾਂ ਨਾਲ ਖੇਡਦੇ ਹਨ ਤੇ ਟੀਮ ਦੇ ਹਰ ਮੈਂਬਰ ਨੂੰ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਦੀ ਉਮੀਦ ਹੈ। ਮੈਨੂੰ ਲੱਗਦਾ ਹੈ ਕਿ ਬੇਨ ਵੀ ਉਸੇ ਤਰ੍ਹਾਂ ਨਾਲ ਕਪਤਾਨੀ ਕਰੇਗਾ। ਸਟੋਕਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰੂਟ ਦੇ ਨਹੀਂ ਖੇਡਣ ਦੀ ਦਸ਼ਾ ‘ਚ ਉਹ ਕਪਤਾਨੀ ਸੰਭਾਲਣ ਦੇ ਲਈ ਤਿਆਰ ਹਨ।

LEAVE A REPLY

Please enter your comment!
Please enter your name here