ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਤੋਂ ਵੀ ਬਚਾਏ ‘ਆਲੂ ਦਾ ਰਸ’

0
278

ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲੋਕ ਆਲੂ ਦੀ ਵਰਤੋਂ ਲਗਭਗ ਹਰ ਸਬਜ਼ੀ ਵਿਚ ਕਰਦੇ ਹਨ। ਆਲੂ ‘ਚ ਸਭ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਮੋਟਾਪਾ ਵਧਾਉਣ ਵਾਲਾ ਸ੍ਰੋਤ ਮੰਨਿਆ ਜਾਂਦਾ ਹੈ ਪਰ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਸਾਧਾਰਨ ਹਾਲਤ ਵਿੱਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਬਹੁਤਾਤ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

LEAVE A REPLY

Please enter your comment!
Please enter your name here