ਜੋਕੋਵਿਚ ਨੂੰ ਮਿਲੀ ਹਾਰ, ਮੋਂਟੇਨੇਗ੍ਰੋ ਗੇੜ ਰੱਦ

0
312

ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਸਦੇ ਵਲੋਂ ਆਯੋਜਿਤ ਚੈਰਿਟੀ ਟੂਰਨਾਮੈਂਟ ਵਿਚ ਆਪਣੇ ਦੋ ਸਿੰਗਲਜ਼ ਮੈਚਾਂ ਵਿਚੋਂ ਇਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਚਾਰ ਗੇੜਾਂ ਦੇ ਇਸ ਟੂਰਨਾਮੈਂਟ ਦੇ ਇਕ ਗੇੜ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਣ ਰੱਦ ਕਰ ਦਿੱਤਾ ਗਿਆ ਹੈ। ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਖੇਡ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਇਸ ਟੂਰਨਾਮੈਂਟ ਨਾਲ ਟੈਨਿਸ ਨੇ ਵਾਪਸੀ ਕੀਤੀ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ 4000 ਦਰਸ਼ਕ ਮੌਜੂਦ ਸਨ। ਆਪਣੇ ਪਹਿਲੇ ਮੈਚ ਵਿਚ ਹਮਵਤਨ ਖਿਡਾਰੀ ਵਿਕਟਰ ਟ੍ਰਾਯਕੀ ਨੂੰ ਹਰਾਉਣ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਉਸ ਨੂੰ ਇਸ ਗੱਲ ਤੋਂ ਨਿਰਾਸ਼ਾ ਹੈ ਕਿ ਐਡ੍ਰਿਆ ਟੂਰ ਦੇ ਮੋਂਟੇਨੇਗ੍ਰੋ ਵਿਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਰੱਦ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here