ਜੋਕੋਵਿਚ ਦੇ ਪਿਤਾ ਨੇ ਆਪਣੇ ਬੇਟੇ ਦਾ ਕੀਤਾ ਬਚਾਅ, ਹੋਰ ਖਿਡਾਰੀਆਂ ਨੂੰ ਠਹਿਰਾਇਆ ਦੋਸ਼ੀ

0
226

ਨੋਵਾਕ ਜੋਕੋਵਿਚ ਦੇ ਪਿਤਾ ਨੇ ਬੁੱਧਵਾਰ ਨੂੰ ਆਪਣੇ ਬੇਟੇ ਦਾ ਬਚਾਅ ਕੀਤਾ ਤੇ ਦੁਨੀਆ ਦੇ ਇਸ ਨੰਬਰ ਇਕ ਖਿਡਾਰੀ ਦੀ ਮੇਜ਼ਬਾਨੀ ਵਿਚ ਹੋਈ ਪ੍ਰਦਰਸ਼ਨੀ ਮੈਚਾਂ ਦੀ ਸੀਰੀਜ਼ ਦੌਰਾਨ ਕੋਰੋਨਾ ਵਾਇਰਸ ਫੈਲਣ ਲਈ ਇਕ ਹੋਰ ਟੈਨਿਸ ਖਿਡਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਜੋਕੋਵਿਚ ਤੇ ਉਸ ਦੀ ਪਤਨੀ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ।

17 ਵਾਰ ਦੇ ਗ੍ਰੈਂਡਸਲੈਮ ਜੇਤੂ ਨੇ ਇਸ ਤੋਂ ਬਾਅ ਏਡ੍ਰੀਆ ਟੂਰ ਈਵੈਂਟ ਦੇ ਆਯੋਜਨ ਲਈ ਆਨਲਾਈਨ ਮੁਆਫੀ ਮੰਗੀ। ਇਸ ਟੂਰ ਦੇ ਅਧੀਨ ਵੱਖ-ਵੱਖ ਦੇਸ਼ਾਂ ਦੇ ਪੇਸ਼ੇਵਰ ਖਿਡਾਰੀਆਂ ਨੇ ਸਰਬੀਆ ਤੇ ਕ੍ਰੋਏਸ਼ੀਆ ਵਿਚ ਮੁਕਾਬਲੇ ਖੇਡੇ ਸੀ। ਇਨ੍ਹਾਂ ਮੈਚਾਂ ਨੂੰ ਸਟੇਡੀਅਮ ਵਿਚ ਹਜ਼ਾਰਾਂ ਦਰਸ਼ਕਾਂ ਨੇ ਦੇਖਿਆ ਸੀ ਤੇ ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਸੀ।

ਜੋਕੋਵਿਚ ਦੇ ਬੜਬੋਲੇ ਪਿਤਾ ਨੇ ਟੂਰ ਨੂੰ ਰੱਦ ਕੀਤੇ ਜਾਣ ਲਈ ਗ੍ਰਿਗੋਰ ਦਿਮਿਤ੍ਰੋਵ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਪਿਛਲੇ ਕੁਝ ਦਿਨਾਂ ਵਿਚ ਪਾਜ਼ੇਟਿਵ ਪਾਏ ਗਏ 3 ਖਿਡਾਰੀਆਂ ਵਿਚੋਂ ਇਕ ਹਨ। ਹਾਲਾਂਕਿ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਕਿ ਦਿਮਿਤ੍ਰੋਵ ਤੋਂ ਇਹ ਵਾਇਰਸ ਦੂਜਿਆਂ ਵਿਚ ਫੈਲਿਆ ਹੋਵੇ। ਜੋਕੋਵਿਚ ਦੇ ਪਿਤਾ ਸਰਜਾਨ ਜੋਕੋਵਿਚ ਨੇ ਆਰ. ਟੀ. ਐੱਲ. ਕ੍ਰੋਏਸ਼ੀਆ ਟੀ. ਵੀ. ਨੂ ਕਿਹਾ ਅਜਿਹਾ ਕਿਉਂ ਹੋਇਆ? ਕਿਉਂਕਿ ਸੰਭਾਵੀ ਉਹ ਵਿਅਕਤੀ ਬੀਮਾਰ ਹੋ ਕੇ ਆਇਆ ਸੀ, ਕਿਸੇ ਨੂੰ ਪਤਾ ਕਿੱਥੋਂ?

LEAVE A REPLY

Please enter your comment!
Please enter your name here