ਡੈਮੋਕ੍ਰੇਟਿਕ ਜੋਅ ਬਿਡੇਨ ਅਤੇ ਰੀਪਬਲਿਕਨ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਇੰਡੀਆਨਾ ਤੋਂ ਪ੍ਰਾਇਮਰੀ ਵਿਚ ਜਿੱਤ ਹਾਸਲ ਕੀਤੀ ਹੈ। ਇੰਡੀਆਨਾ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਲਈ ਚੋਣ ਨਤੀਜੇ ਪਹਿਲਾਂ ਤੋਂ ਹੀ ਪਤਾ ਸਨ ਕਿਉਂਕਿ ਬਿਡੇਨ ਨੇ ਵਿਰੋਧੀ ਉਮੀਦਵਾਰਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਇੰਡੀਆਨਾ ਤੋਂ ਜਿੱਤ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ 1,911 ਪ੍ਰਤੀਨਿਧੀਆਂ ਦਾ ਅੰਕੜੇ ਨੇੜੇ ਪੁੱਜ ਚੁੱਕੇ ਹਨ ਜੋ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਹਾਸਲ ਕਰਨ ਲਈ ਜ਼ਰੂਰੀ ਹਨ। ਬਿਡੇਨ ਨੇ ਸੱਤ ਸੂਬਿਆਂ ਵਿਚ ਪ੍ਰਾਇਮਰੀ ਚੋਣ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਪ੍ਰਤੀਨਿਧੀ ਪੈਨਸਲਿਵੇਨੀਆ ਤੋਂ ਮਿਲੇ।